ਇਸ ਮੌਕੇ ਰੰਜਨ ਨੇ ਕਿਹਾ ਕਿ ਸਰਕਾਰ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀਆਂ ਮੁੱਛਾਂ ਨੂੰ ਰਾਸ਼ਟਰੀ ਮੁੱਛਾਂ ਐਲਾਨ ਕੇ ਉਨ੍ਹਾਂ ਦਾ ਮਾਣ ਵਧਾਏ। ਅਧੀਰ ਰੰਜਨ ਦਾ ਸੰਬੋਧਨ ਕਾਫੀ ਵਿਵਾਦਾਂ ਵਿੱਚ ਰਿਹਾ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ਼ਾਰਾ ਕਰਦਿਆਂ ਪੁੱਛਿਆ ਕਿ ਕੀ ਤੁਸੀਂ 2ਜੀ ਤੇ ਕੋਲਾ ਘੁਲਾਟੇ ਵਿੱਚ ਕਿਸੇ ਨੂੰ ਫੜ ਸਕੇ ਹੋ?
ਐਮਪੀ ਨੇ ਕਿਹਾ ਕਿ ਕੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਸਲਾਖਾਂ ਪਿੱਛੇ ਭੇਜ ਸਕੇ? ਰੰਜਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਚੋਰ ਕਹਿ ਕੇ ਸੱਤਾ ਵਿੱਚ ਆਏ ਹਨ, ਤਾਂ ਵੀ ਉਹ ਸੰਸਦ ਵਿੱਚ ਕਿਵੇਂ ਬੈਠੇ ਹਨ? ਇਸ ਦੇ ਨਾਲ ਹੀ ਉਨ੍ਹਾਂ ਮੋਦੀ ਪ੍ਰਤੀ ਕੁਝ ਭੱਦੇ ਸ਼ਬਦ ਵੀ ਕਹੇ ਪਰ ਬਾਅਦ ਵਿੱਚ ਮੁਆਫ਼ੀ ਵੀ ਮੰਗ ਲਈ।