Swati Maliwal: ਸਵਾਤੀ ਮਾਲੀਵਾਲ ਨੇ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਦੇ ਖਿਲਾਫ X 'ਤੇ ਇੱਕ ਲੰਬੀ ਪੋਸਟ ਲਿਖੀ ਹੈ। ਉਸ ਨੇ ਧਰੁਵ 'ਤੇ ਇਕਪਾਸੜ ਵੀਡੀਓ ਬਣਾਉਣ ਦਾ ਦੋਸ਼ ਲਗਾਇਆ ਹੈ। ਇੰਨਾ ਹੀ ਨਹੀਂ ਮਾਲੀਵਾਲ ਨੇ ਰਾਠੀ ਦੀ ਤੁਲਨਾ ਆਮ ਆਦਮੀ ਪਾਰਟੀ (AAP) ਦੇ ਬੁਲਾਰੇ ਨਾਲ ਕੀਤੀ ਹੈ। ਉਸ ਨੇ ਦੱਸਿਆ ਕਿ ਹੁਣ ਉਸ ਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਸਵਾਤੀ ਨੇ ਕਈ ਸਕਰੀਨਸ਼ਾਟ ਸ਼ੇਅਰ ਕੀਤੇ ਹਨ, ਜਿਸ 'ਚ ਉਸ ਨੂੰ ਗਾਲ੍ਹਾਂ ਕੱਢੀਆਂ ਗਈਆਂ ਹਨ ਅਤੇ ਧਮਕੀਆਂ ਦਿੱਤੀਆਂ ਗਈਆਂ ਹਨ।



ਧਰੁਵ ਰਾਠੀ ਨੇ ਬਣਾਈ ਇੱਕ ਤਰਫਾ ਵੀਡੀਓ : ਮਾਲੀਵਾਲ


ਸਵਾਤੀ ਮਾਲੀਵਾਲ ਨੇ ਐਕਸ 'ਤੇ ਲਿਖਿਆ, 'ਮੇਰੀ ਪਾਰਟੀ (AAP) ਦੇ ਨੇਤਾਵਾਂ ਅਤੇ ਵਰਕਰਾਂ ਨੇ ਮੇਰੇ ਖਿਲਾਫ ਚਰਿੱਤਰ ਹੱਤਿਆ ਦੀ ਮੁਹਿੰਮ ਚਲਾਈ। ਹੁਣ ਮੈਨੂੰ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਮਾਮਲਾ ਉਦੋਂ ਹੋਰ ਵਧ ਗਿਆ ਜਦੋਂ ਯੂਟਿਊਬਰ ਧਰੁਵ ਰਾਠੀ ਨੇ ਮੇਰੇ ਖਿਲਾਫ ਇਕ ਤਰਫਾ ਵੀਡੀਓ ਪੋਸਟ ਕੀਤਾ। ਇਹ ਸਪੱਸ਼ਟ ਹੈ ਕਿ ਪਾਰਟੀ ਲੀਡਰਸ਼ਿਪ ਮੈਨੂੰ ਸ਼ਿਕਾਇਤ ਵਾਪਸ ਲੈਣ ਲਈ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧੀ ਮੈਂ ਧਰੁਵ ਰਾਠੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮੇਰੀ ਗੱਲ ਨੂੰ ਅਣਸੁਣਿਆ ਕਰ ਦਿੱਤਾ।


ਦਰਅਸਲ, ਧਰੁਵ ਰਾਠੀ ਨੇ ਇੱਕ ਇੰਸਟਾਗ੍ਰਾਮ ਰੀਲ ਬਣਾਈ ਹੈ ਜਿਸਦਾ ਨਾਮ ਹੈ 'ਆਪ ਬਨਾਮ ਸਵਾਤੀ ਮਾਲੀਵਾਲ ਵਿਵਾਦ 2 ਮਿੰਟਾਂ ਵਿੱਚ ਸਮਝਾਇਆ ਗਿਆ'। ਖ਼ਬਰ ਲਿਖੇ ਜਾਣ ਤੱਕ ਇਸ ਰੀਲ ਨੂੰ ਸਾਢੇ ਅੱਠ ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ।


ਸਵਾਤੀ ਮਾਲੀਵਾਲ ਨੇ ਆਪਣੀ ਪੋਸਟ 'ਚ ਲਿਖਿਆ, 'ਇਹ ਸ਼ਰਮਨਾਕ ਹੈ ਕਿ ਉਨ੍ਹਾਂ (ਧਰੁਵ ਰਾਠੀ) ਵਰਗੇ ਲੋਕ, ਜੋ ਆਜ਼ਾਦ ਪੱਤਰਕਾਰ ਹੋਣ ਦਾ ਦਾਅਵਾ ਕਰਦੇ ਹਨ, ਉਹੀ ਕੰਮ ਕਰ ਰਹੇ ਹਨ ਜੋ 'ਆਪ' ਦੇ ਹੋਰ ਬੁਲਾਰੇ ਹਨ। ਮੈਨੂੰ ਹੁਣ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


 






 


ਸਵਾਤੀ ਮਾਲੀਵਾਲ ਨੇ ਧਰੁਵ ਰਾਠੀ ਦੇ ਵੀਡੀਓ 'ਤੇ ਇਤਰਾਜ਼ ਜਤਾਉਂਦੇ ਹੋਏ 5 Points ਦਾ ਜ਼ਿਕਰ ਕੀਤਾ। ਸਵਾਤੀ ਨੇ ਲਿਖਿਆ ਕਿ 'ਉਨ੍ਹਾਂ ਨੇ ਆਪਣੇ ਵੀਡੀਓ 'ਚ ਇਨ੍ਹਾਂ ਗੱਲਾਂ ਦਾ ਜ਼ਿਕਰ ਨਹੀਂ ਕੀਤਾ... 1. 'ਆਪ' ਨੇ ਆਪਣੇ ਬਿਆਨ ਤੋਂ ਯੂ-ਟਰਨ ਲਿਆ ਹੈ। ਜਿਸ ਵਿੱਚ ਇਹ ਮੰਨਿਆ ਗਿਆ ਸੀ ਕਿ ਇਹ ਘਟਨਾ (CM ਹਾਊਸ ਵਿੱਚ ਦੁਰਵਿਵਹਾਰ) ਹੋਈ ਸੀ। 2. ਐਮਐਲਸੀ ਰਿਪੋਰਟ ਜੋ ਹਮਲੇ ਕਾਰਨ ਹੋਈਆਂ ਸੱਟਾਂ ਦਾ ਖੁਲਾਸਾ ਕਰਦੀ ਹੈ। 3. ਵੀਡੀਓ ਦਾ ਚੋਣਵਾਂ ਹਿੱਸਾ ਜਾਰੀ ਕੀਤਾ ਗਿਆ ਅਤੇ ਫਿਰ ਦੋਸ਼ੀ (ਬਿਭਵ ਕੁਮਾਰ) ਦਾ ਫੋਨ ਫਾਰਮੈਟ ਕੀਤਾ ਗਿਆ?


4. ਦੋਸ਼ੀ ਨੂੰ ਕ੍ਰਾਈਮ ਸੀਨ (CM ਹਾਊਸ) ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਦੁਬਾਰਾ ਉਸ ਥਾਂ ਵਿਚ ਦਾਖਲ ਹੋਣ ਦੀ ਇਜਾਜ਼ਤ ਕਿਉਂ ਦਿੱਤੀ ਗਈ? ਸਬੂਤਾਂ ਨਾਲ ਛੇੜਛਾੜ ਕਰਨ ਲਈ? 5. ਇੱਕ ਔਰਤ ਜੋ ਹਮੇਸ਼ਾ ਸਹੀ ਮੁੱਦਿਆਂ 'ਤੇ ਖੜ੍ਹੀ ਰਹੀ, ਇੱਥੋਂ ਤੱਕ ਕਿ ਬਿਨਾਂ ਸੁਰੱਖਿਆ ਦੇ ਇਕੱਲੀ ਮਣੀਪੁਰ ਗਈ, ਭਾਜਪਾ ਨੇ ਕਿਵੇਂ ਖਰੀਦੀ?'


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।