ਨਵੀਂ ਦਿੱਲ਼ੀ: ਐੱਚਡੀਐੱਫ਼ਸੀ ਬੈਂਕ ਤੋਂ ਬਾਅਦ ਹੁਣ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਫ਼ਲੈਗਸ਼ਿਪ ਐਪ ‘ਯੋਨੋ’ ’ਚ ਵੀ ਸਮੱਸਿਆਵਾਂ ਆ ਰਹੀਆਂ ਹਨ। ‘ਯੋਨੋ’ ’ਚ ਕੁਝ ਕਥਿਤ ਖ਼ਰਾਬੀ ਕਾਰਣ ਗਾਹਕਾਂ ਨੇ ਸੋਸ਼ਲ ਮੀਡੀਆ ਉੱਤੇ ਆਪਣਾ ਗੁੱਸਾ ਜ਼ਾਹਿਰ ਕੀਤਾ। ਇਸ ਤੋਂ ਬਾਅਦ SBI ਨੇ ਟਵੀਟ ਕਰ ਕੇ ਕਿਹਾ ਕਿ ਉਹ ਇਸ ਤਕਨੀਕੀ ਖ਼ਰਾਬੀ ਨੂੰ ਸੁਧਾਰਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਬੈਂਕ ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਹੁਣ ਉਹ ‘ਯੋਨੋ’ ਨੂੰ ਛੱਡ ਕੇ ਇੰਟਰਨੈੱਟ ਬੈਂਕਿੰਗ ਤੇ ‘ਯੋਨੋ ਲਾਈਟ’ ਵਰਤਣ।
ਬੈਂਕ ਨੇ ਕਿਹਾ ਕਿ ਸਿਸਟਮ ਡਾਊਨ ਹੋਣ ਕਾਰਣ ‘ਯੋਨੋ’ ਮੋਬਾਇਲ ਐਪ ਵਿੱਚ ਸਮੱਸਿਆਵਾਂ ਆਈਆਂ ਸਨ। ਗਾਹਕਾਂ ਨੂੰ ਬਿਨਾ ਕਿਸੇ ਅੜਿੱਕੇ ਦੇ ਸੇਵਾਵਾਂ ਦੇਣ ਦੀ ਕੋਸ਼ਿਸ਼ ਜਾਰੀ ਹੈ। ਸਟੇਟ ਬੈਂਕ ਆੱਫ਼ ਇੰਡੀਆ ਦੇ ਗਾਹਕਾਂ ਦੀ ਗਿਣਤੀ 49 ਕਰੋੜ ਤੋਂ ਵੱਧ ਹੈ। SBI ਦਾ ਡਿਜੀਟਲ ਪਲੇਟਫ਼ਾਰਮ ਰੋਜ਼ਾਨਾ ਚਾਰ ਲੱਖ ਟ੍ਰਾਂਜ਼ੈਕਸ਼ਨ ਕਰਦਾ ਹੈ। ਬੈਂਕ ਦਾ ਲਗਪਗ 55 ਫ਼ੀਸਦੀ ਟ੍ਰਾਂਜ਼ੈਕਸ਼ਨ ਹੁਣ ਡਿਜੀਟਲ ਚੈਨਲ ਰਾਹੀਂ ਹੋ ਰਿਹਾ ਹੈ। ਬੈਂਕ ਦੇ 2.76 ਕਰੋੜ ਯੂਜ਼ਰ ‘ਯੋਨੋ’ ਵਰਤਦੇ ਹਨ।
ਇਸ ਦੌਰਾਨ ਆਰਬੀ ਆਈ ਨੇ ਐੱਚਡੀਐੱਫ਼ਸੀ ਬੈਂਕ ਦੀ ਨਵੀਂ ਡਿਜੀਟਲ ਬੈਂਕਿੰਗ ਪਹਿਲ ਅਤੇ ਨਵਾਂ ਕ੍ਰੈਡਿਟ ਕਾਰਡ ਜਾਰੀ ਕਰਨ ਉੱਤੇ ਅਸਥਾਈ ਤੌਰ ਉੱਤੇ ਰੋਕ ਲਾ ਦਿੱਤੀ ਸੀ। ਐੱਚਡੀਐੱਫ਼ਸੀ ਦੇ ਡਾਟਾ ਸੈਂਟਰ ’ਚ ਪਿਛਲੇ ਦੋ ਸਾਲਾਂ ਦੌਰਾਨ ਵਾਰ-ਵਾਰ ਕੰਮਕਾਜ ਪ੍ਰਭਾਵਿਤ ਹੋਣ ਕਾਰਨ ਇਹ ਹੁਕਮ ਦਿੱਤਾ ਗਿਆ ਹੈ।
ਰਿਜ਼ਰਵ ਬੈਂਕ ਦਾ ਇਹ ਹੁਕਮ 2 ਦਸੰਬਰ ਨੂੰ ਆਇਆ। ਇਸ ਤੋਂ ਠੀਕ ਦੋ ਹਫ਼ਤੇ ਪਹਿਲਾਂ ਨਿਜੀ ਖੇਤਰ ਦੇ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਸੀ ਕਿ ਉਸ ਦੇ ਇੰਟਰਨੈੱਟ ਬੈਕਿੰਗ, ਮੋਬਾਇਲ ਬੈਂਕਿੰਗ ਤੇ ਹੋਰ ਭੁਗਤਾਨ ਸਮੇਤ ਬੈਂਕ ਦਾ ਪੂਰਾ ਡਿਜੀਟਲ ਕੰਮਕਾਜ ਪ੍ਰਭਾਵਿਤ ਹੋਇਆ ਹੈ।
ਕਿਸਾਨ ਅੰਦੋਲਨ 'ਤੇ ਲਟਕ ਸਕਦੀ ਸੁਪਰੀਮ ਕੋਰਟ ਦੀ ਤਲਵਾਰ, ਪਟੀਸ਼ਨ ਦਾਇਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ