ਨਵੀਂ ਦਿੱਲੀ: ਕਿਸਾਨ ਅੰਦੋਲਨ ਦੇ ਚੱਲਦਿਆਂ ਦਿੱਲੀ ਦੇ ਬਾਰਡਰ ਖੋਲ੍ਹਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਸ਼ਾਹੀਨ ਬਾਗ ਫੈਸਲੇ 'ਚ ਸੁਪਰੀਮ ਕੋਰਟ ਨੇ ਕਿਹਾ ਸੀ ਪ੍ਰਦਰਸ਼ਨ ਪ੍ਰਸ਼ਾਸਨ ਵੱਲੋਂ ਤੈਅ ਥਾਂ 'ਤੇ ਹੋਣਾ ਚਾਹੀਦਾ ਹੈ। ਸੜਕ ਬੰਦ ਨਹੀਂ ਕੀਤੀ ਜਾ ਸਕਦੀ। ਇਸ ਲਈ ਕਿਸਾਨਾਂ ਨੂੰ ਤੈਅ ਥਾਂ 'ਤੇ ਭੇਜਿਆ ਜਾਵੇ। ਕੋਵਿਡ ਨਾਲ ਜੁੜੇ ਨਿਰਦੇਸ਼ਾਂ ਦੀ ਪਾਲਣਾ ਵੀ ਕਰਵਾਈ ਜਾਵੇ।


ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਡਟੇ ਹਜ਼ਾਰਾਂ ਕਿਸਾਨ ਲਗਾਤਾਰ ਨੌਂਵੇ ਦਿਨ ਵੀ ਸਖਤ ਸੁਰੱਖਿਆ ਹੇਠ ਦਿੱਲੀ ਦੇ ਬਾਰਡਰ 'ਤੇ ਡਟੇ ਰਹੇ। ਸਰਕਾਰ ਨਾਲ ਵੀਰਾਵਰ ਹੋਈ ਗੱਲਬਾਤ ਇਕ ਵਾਰ ਫਿਰ ਬੇਨਤੀਜਾ ਰਹਿਣ ਮਗਰੋਂ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਅੱਗੇ ਦੀ ਰਣਨੀਤੀ ਸਬੰਧੀ ਅੱਜ ਫਿਰ ਤੋਂ ਬੈਠਕ ਕਰਨਗੀਆਂ।