ਉੱਤਰ ਪ੍ਰਦੇਸ਼ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ‘ਯੂਪੀ ਗੇਟ’ ਕੋਲ ਰਾਸ਼ਟਰੀ ਰਾਜਮਾਰਗ-9 ਨੂੰ ਜਾਮ ਕਰ ਦਿੱਤਾ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨ ਦਿੱਲੀ ਆਉਣ ਵਾਲੇ ਦੂਜੇ ਪ੍ਰਵੇਸ਼ ਮਾਰਗਾਂ ਉੱਤੇ ਡਟੇ ਹੋਏ ਹਨ। ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਾਲੇ ਅਗਲੇ ਗੇੜ ਦੀ ਗੱਲਬਾਤ ਸਨਿਚਰਵਾਰ ਨੂੰ ਹੋ ਸਕਦੀ ਹੈ। ਸ਼ੁੱਕਰਵਾਰ ਨੂੰ ਕਿਸਾਨ ਅੰਦੋਲਨ ਦੇ 9ਵੇਂ ਦਿਨ ਵੀ ਜਾਰੀ ਰਹਿਣ ਕਾਰਣ ਸਿੰਘੂ, ਟਿਕਰੀ, ਚਿੱਲਾ ਤੇ ਗਾਜ਼ੀਪੁਰ ਬਾਰਡਰ ਉੱਤੇ ਹੁਣ ਵੀ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ।
ਦਿੱਲੀ ਟ੍ਰੈਫ਼ਿਕ ਪੁਲਿਸ ਨੇ ਟਵੀਟ ਕਰ ਕੇ ਲੋਕਾਂ ਨੂੰ ਸਿੰਘੂ, ਲੰਪੁਰ, ਔਚੰਦੀ, ਸਾਫ਼ੀਆਬਾਦ, ਪਿਯਾਓ ਮਨਿਆਰੀ ਤੇ ਸਬੋਲੀ ਬਾਰਡਰ ਬੰਦ ਹੋਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਰਾਸ਼ਟਰੀ ਰਾਜਮਾਰਗ-44 ਦੋਵੇਂ ਪਾਸਿਓਂ ਬੰਦ ਹੈ। ਉਨ੍ਹਾਂ ਲੋਕਾਂ ਨੂੰ ਰਾਸ਼ਟਰੀ ਰਾਜਮਾਰਗ-8, ਭੋਪੁਰਾ, ਅਪਸਰਾ ਬਾਰਡਰ ਤੇ ਪੈਰੀਫ਼ੇਰਲ ਐਕਸਪ੍ਰੈੱਸਵੇਅ ਤੋਂ ਹੋ ਕੇ ਦੂਜੇ ਰਸਤਿਆਂ ਤੋਂ ਜਾਣ ਲਈ ਕਿਹਾ ਹੈ।
ਦਿੱਲੀ ਟ੍ਰੈਫ਼ਿਕ ਪੁਲਿਸ ਨੇ ਦੱਸਿਆ ਕਿ ਮੁਕਰਬਾ ਚੌਕ ਤੇ ਜੀਟੀ ਰੋਡ ਉੱਤੇ ਰਸਤਾ ਬਦਲਿਆ ਗਿਆ ਹੈ। ਬਾਹਰੀ ਰਿੰਗ ਰੋਡ, ਜੀਟੀਕੇ ਰੋਡ, ਐੱਨਐੱਚ-44 ਉੱਤੇ ਜਾਣ ਤੋਂ ਬਚੋ। ਬੜੋਸਰਾਏ ਬਾਰਡਰ ਕੇਵਲ ਕਾਰਾਂ ਤੇ ਦੋ ਪਹੀਆ ਵਾਹਨਾਂ ਲਈ ਖੁੰਲ੍ਹਾ ਹੈ। ਝਟੀਕਰਾ ਬਾਰਡਰ ਕੇਵਲ ਦੋ ਪਹੀਆ ਵਾਹਨਾਂ ਲਈ ਖੁੱਲ੍ਹਾ ਹੈ। ਹਰਿਆਣਾ ਜਾਣ ਲਈ ਢਾਂਸਾ, ਦੌਰਾਲਾ, ਕਾਪਸਹੇੜਾ, ਰਜੋਕਰੀ, ਰਾਸ਼ਟਰੀ ਰਾਜਮਾਰਗ-8, ਬਿਜਵਾਸਨ/ਬਜਘੇੜਾ, ਪਾਲਮ ਵਿਹਾਰ ਤੇ ਡੂੰਡਾਹੇੜਾ ਬਾਰਡਰ ਖੁੱਲ੍ਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904