ਨਵੀਂ ਦਿੱਲੀ: ਜੰਮੂ-ਕਸ਼ਮੀਰ ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਸਰਕਾਰ ਦਾ ਦਾਅਵਾ ਹੈ ਕਿ ਘਾਟੀ ‘ਚ ਅਮਨ-ਸ਼ਾਂਤੀ ਦਾ ਮਾਹੌਲ ਹੈ। ਪਰ ਅੱਤਵਾਦੀ ਸੰਗਠਨਾਂ ਨੂੰ ਇਹ ਰਾਸ ਨਹੀਂ ਆ ਰਿਹਾ ਇਸੇ ਦੌਰਾਨ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਸਰਗਨਾ ਸਈਦ ਸਲਾਹੁਦੀਨ ਨੇ ਇੱਕ ਵੀਡੀਓ ਜਾਰੀ ਕਰਨ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ।


ਉਸ ਨੇ ਵੀਡੀਓ ਜਾਰੀ ਕਰ ਪਾਕਿਸਤਾਨ ਤੋਂ ਹਥਿਆਰਾਂ ਦੀ ਮਦਦ ਮੰਗੀ ਹੈ। ਸਲਾਹੁਦੀਨ ਨੇ ਕਿਹਾ, “ਸਾਨੂੰ ਮਦਦ ਦੀ ਲੋੜ ਹੈ ਜਿਸ ਨਾਲ ਜ਼ਾਲਿਮਾਂ ਦਾ ਰਾਜ ਖ਼ਤਮ ਹੋ ਜਾਵੇ। ਜੇਕਰ ਇਸ ‘ਚ ਕੋਈ ਦਿੱਕਤ ਹੈ ਤਾਂ ਹਰ ਕਸ਼ਮੀਰੀ ਬੰਦੂਕ ਚੁੱਕਣ ਨੂੰ ਤਿਆਰ ਹੈ”।

ਵੀਡੀਓ ‘ਚ ਸਲਾਹੁਦੀਨ ਕਹਿੰਦਾ ਹੈ. “ਇਹ ਪਾਸਿਕਤਾਨ ਦੀ ਜ਼ਿੰਮੇਦਾਰੀ ਹੈ ਕਿ ਸਾਨੂੰ ਅਤੇ ਕਸ਼ਮੀਰੀ ਨੌਜਵਾਨਾਂ ਨੂੰ ਹਥਿਆਰ ਮੁਹਇਆ ਕਰਾਵੇ ਜਿਸ ਨਾਲ ਉਹ ਅੱਲ੍ਹਾ ਸਹਾਰੇ 9 ਲੱਖ ਭਾਰਤੀ ਫੋਜੀਆਂ ਨੂੰ ਕਸ਼ਮੀਰ ਤੋਂ ਬਾਹਰ ਕੱਢ ਦਈਏ”।

ਕਸ਼ਮੀਰ ਦੇ ਬਡਗਾਮ ‘ਚ ਪੈਦਾ ਹੋਇਆ ਸਈਦ ਸਲਾਹੁਦੀਨ ਜਿਸ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦਾ ਸਰਗਨਾ ਹੈ ਉਹ ਕਸ਼ਮੀਰੀ ਨੌਜਵਾਨਾਂ ਨੂੰ ਬਹਿਲਾਕੇ ਉਨ੍ਹਾਂ ਨੂੰ ਆਪਣੇ ਸੰਗਠਨ ‘ਚ ਸ਼ਾਮਲ ਕਰ ਉਨ੍ਹਾਂ ਨੂੰ ਪਾਕਿਸਤਾਨ ‘ਚ ਟ੍ਰੈਨਿੰਗ ਦਿੰਦਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਦਾ ਖੁਨ ਵਹਾਉਣ ਲਈ ਛੱਡ ਦਿੱਤਾ ਜਾਂਦਾ ਹੈ।