ਨਵੀਂ ਦਿੱਲੀ: ਦੇਸ਼ਭਰ ‘ਚ ਪਾਣੀ ਦੀ ਗੁਣਵਤਾ ‘ਤੇ ਬਹਿਸ ਹੁੰਦੀ ਰਹਿੰਦੀ ਹੈ। ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਰਾਜਧਾਨੀ ਦਿੱਲੀ ‘ਚ ਪੀਣ ਦੇ ਪਾਣੀ ਨੂੰ ਲੈ ਕੇ ਸਵਾਲ ਚੁੱਕੇ ਸੀ। ਹੁਣ ਸਰਕਾਰ ਦਿੱਲੀ ਅਤੇ ਦੇਸ਼ ਦੇ ਸਭ ਤੋਂ ਵੱਡੇ 20 ਸ਼ਹਿਰਾਂ ‘ਚ ਪੀਣ ਦੇ ਪਾਣੀ ਦੀ ਗੁਣਵਤਾ ਦੀ ਰੈਕਿੰਗ ਜਾਰੀ ਕਰਨ ਜਾ ਰਹੀ ਹੈ।

ਦਿੱਲੀ ਅਤੇ ਦੇਸ਼ ਦੇ ਜਿਨ੍ਹਾਂ 20 ਸ਼ਹਿਰਾਂ ਦੀ ਰੈਕਿੰਗ ਕੀਤੀ ਜਾਵੇਗੀ ਉਨ੍ਹਾਂ ‘ਚ ਉੱਤਰੀ-ਪੂਰਬੀ ਅਤੇ ਜੰਮੂ0ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਦੀ ਰਾਜਧਾਨੀਆਂ ਸ਼ਾਮਲ ਹਨ। ਦਿੱਲੀ ਤੋਂ ਇਲਾਵਾ ਮੁੰਬਈ, ਕਲਕਤਾ, ਚੇਨੰਈ, ਹੈਦਰਾਬਾਦ, ਬੰਗਲੁਰੂ, ਗਾਂਧੀਨਗਰ, ਲਖਨਊ, ਪਟਨਾ, ਭੋਪਾਲ ਅਤੇ ਜੈਪੁਰ ਜਿਹੇ ਸ਼ਹਿਰ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ਚੋਂ ਪੀਣ ਦੇ ਪਾਣੀ ਦੇ ਸੈਂਪਲ ਇੱਕਠੇ ਕਰ ਲੈਬ ‘ਚ ਭੇਜਿਆ ਗਿਆ ਸੀ।

ਜਾਂਚ ਤੋਂ ਬਾਅਦ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਏਬੀਪੀ ਨਿਊਣ ਨੂੰ ਮਿਲੀ ਐਕਸਕਲੂਸਿਵ ਜਾਣਕਾਰੀ ਮੁਤਾਬਕ ਆਰਥਿਕ ਰਾਜਧਾਨੀ ਮੁੰਬਈ ‘ਚ ਪਾਣੀ ਦੀ ਸ਼ੁਧਤਾ ਜ਼ਿਆਦਾਤਰ ਮਾਣਕਾਂ ‘ਤੇ ਖਰੀ ਉਤਰੀ। ਜਿਸ ਦਾ ਮਤਲਬ ਮੁੰਬਈ ‘ਚ ਪੀਣ ਦਾ ਪਾਣੀ ਸਭ ਤੋਂ ਘੱਟ ਅਸੁਧ ਹੈ। ਇਸੇ ਤਰ੍ਹਾਂ ਰਾਂਚੀ ‘ਚ ਪਾਣੀ ਦੀ ਸ਼ੁਧਤਾ ਸੰਤੋਖਜਨਕ ਜਦਕਿ ਬਿਹਾਰ ਦੀ ਰਾਜਧਾਨੀ ਪਟਨਾ ‘ਚ ਪਾਣੀ ਪੀਣ ਦੇ ਲਾਈਕ ਵੀ ਨਹੀਂ ਹੈ।