ਨਵੀਂ ਦਿੱਲੀ: ਦਿੱਲੀ ਦੇ ਸਿੰਘੂ ਬਾਰਡਰ 'ਤੇ ਪੱਥਰਬਾਜ਼ੀ ਤੋਂ ਬਾਅਦ ਹਾਲਾਤ ਬੇਹੱਦ ਤਣਾਅਪੂਰਨ ਹਨ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਹੁਣ ਟਿੱਕਰੀ ਬਾਰਡਰ 'ਤੇ ਵੀ ਕੁਝ ਲੋਕ ਤਿਰੰਗਾ ਯਾਤਰਾ ਦੇ ਨਾਂ 'ਤੇ ਪਹੁੰਚੇ ਹਨ ਤੇ ਨਾਅਰੇਬਾਜ਼ੀ ਕਰ ਰਹੇ ਹਨ।
ਦੱਸ ਦਈਏ ਕਿ ਦਿੱਲੀ-ਹਰਿਆਣਾ ਦੇ ਵਿੱਚ ਸਥਿਤ ਸਿੰਘੂ ਬਾਰਡਰ ਤੇ ਪਿਛਲੇ ਦੋ ਮਹੀਨੇ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਸਿੰਘੂ ਬਾਰਡਰ ਕਿਸਾਨ ਅੰਦੋਲਨ ਦਾ ਮੁੱਖ ਕੇਂਦਰ ਹੈ। ਜਾਣਕਾਰੀ ਅਨੁਸਾਰ ਇੱਕ ਵੱਡੀ ਭੀੜ ਤਿਰੰਗਾ ਯਾਤਰਾ ਦੇ ਨਾਮ ਤੇ ਧਰਨੇ ਵਾਲੀ ਥਾਂ ਪਹੁੰਚੀ ਤੇ ਕਿਸਾਨਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਮਗਰੋਂ ਪੱਥਰਬਾਜ਼ੀ ਸ਼ੁਰੂ ਹੋ ਗਈ। ਪੱਥਰਬਾਜ਼ਾ ਨੇ ਕਿਸਾਨਾਂ ਦੇ ਟੈਂਟ ਵੀ ਉਖਾੜੇ ਹਨ।
ਦੱਸ ਦੇਈਏ ਕਿ ਪਿਛਲੇ ਦੋ ਮਹੀਨੇ ਤੋਂ ਹਲਾਤ ਇੱਕਦਮ ਸ਼ਾਂਤੀਪੂਰਨ ਸੀ ਪਰ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਹਾਲਾਤ ਤਣਾਅਪੂਰਨ ਹੁੰਦੇ ਜਾ ਰਹੇ ਹਨ।ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹ ਸਥਾਨਕ ਵਾਸੀ ਹਨ ਅਤੇ ਉਹ ਤਿਰੰਗੇ ਦਾ ਅਪਮਾਨ ਨਹੀਂ ਸਹਿ ਸਕਦੇ ਤੇ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਕਹਿ ਰਹੇ ਸੀ।
ਸਿੰਘੂ ਬਾਰਡਰ 'ਤੇ ਪੱਥਰਬਾਜ਼ੀ ਮਗਰੋਂ ਹੁਣ ਟਿੱਕਰੀ ਬਾਰਡਰ ਤੇ ਵੀ ਹੰਗਾਮਾ
ਏਬੀਪੀ ਸਾਂਝਾ
Updated at:
29 Jan 2021 03:14 PM (IST)
ਦਿੱਲੀ ਦੇ ਸਿੰਘੂ ਬਾਰਡਰ 'ਤੇ ਪੱਥਰਬਾਜ਼ੀ ਤੋਂ ਬਾਅਦ ਹਾਲਾਤ ਬੇਹੱਦ ਤਣਾਅਪੂਰਨ ਹਨ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਹੁਣ ਟਿੱਕਰੀ ਬਾਰਡਰ 'ਤੇ ਵੀ ਕੁਝ ਲੋਕ ਤਿਰੰਗਾ ਯਾਤਰਾ ਦੇ ਨਾਂ 'ਤੇ ਪਹੁੰਚੇ ਹਨ ਤੇ ਨਾਅਰੇਬਾਜ਼ੀ ਕਰ ਰਹੇ ਹਨ।
- - - - - - - - - Advertisement - - - - - - - - -