ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ (Farm Laws) ਦੇ ਵਿਰੋਧ ’ਚ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ (Farmers Protest) ਦੌਰਾਨ ਸਮਾਜ ਸੇਵਕ ਅੰਨਾ ਹਜ਼ਾਰੇ (Anna Hazare) ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਵਾਉਣ ਨੂੰ ਲੈ ਕੇ ਕੇਂਦਰ ਸਰਕਾਰ ()Central Government ਵਿਰੁੱਧ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅੰਨਾ ਹਜ਼ਾਰੇ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਕੇਂਦਰੀ ਮੰਤਰੀ ਸਮੇਤ ਕਈ ਲੀਡਰ ਮਨਾਉਣ ’ਚ ਲੱਗ ਗਏ ਹਨ।

ਭਲਕੇ ਮਹਾਤਮਾ ਗਾਂਧੀ ਦੀ ਬਰਸੀ ਹੈ ਤੇ ਇਸੇ ਮੌਕੇ ਅੰਨਾ ਹਜ਼ਾਰੇ ਨੇ ਆਪਣੀ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਤਾ ਲੱਗਾ ਹੈ ਕਿ ਕਿਸਾਨ ਬਾਬੂ ਰਾਓ ਹਜ਼ਾਰੇ ਉਰਫ਼ ਅੰਨਾ ਹਜ਼ਾਰੇ ਦੇ ਮਰਨ ਵਰਤ ਦੇ ਐਲਾਨ ਤੋਂ ਬਾਅਦ ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਉਨ੍ਹਾਂ ਨੂੰ ਮਨਾਉਣ ਲਈ ਅੱਜ ਰਾਲੇਗਣਸਿੱਧੀ ਪੁੱਜ ਰਹੇ ਹਨ। ਮਹਾਰਾਸ਼ਟਰ ਦੇ ਵੀ ਕਈ ਆਗੂ ਪਿਛਲੇ ਕੁਝ ਦਿਨਾਂ ਤੋਂ ਰਾਲੇਗਣਸਿੱਧੀ ਪੁੱਜ ਕੇ ਅੰਨਾ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਵਾਮੀਨਾਥਨ ਕਮਿਸ਼ਨ ਤੇ ਐਮਐਸਪੀ ਦੇ ਮੁੱਦੇ ’ਤੇ ਅੰਨਾ ਹਜ਼ਾਰੇ ਡਟੇ ਹੋਏ ਹਨ।

ਇਹ ਵੀ ਪੜ੍ਹੋBudget Session: ਬਜਟ ਸੈਸ਼ਨ 'ਚ ਖੇਤੀ ਕਾਨੂੰਨਾਂ ਬਾਰੇ ਬੋਲੇ ਰਾਸ਼ਟਰਪਤੀ ਰਾਮਨਾਥ ਕੋਵਿੰਦ

ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਗੱਲਬਾਤ ਤੋਂ ਬਾਅਦ ਮਹਾਰਾਸ਼ਟਰ ਭਾਜਪਾ ਦੇ ਆਗੂ ਦੇਵੇਂਦਰ ਫੜਨਵੀਸ ਤੇ ਗਿਰੀਸ਼ ਮਹਾਜਨ ਨੇ ਅੰਨਾ ਹਜ਼ਾਰੇ ਨੂੰ ਇੱਕ ਡ੍ਰਾਫ਼ਟ ਦਿੱਤਾ ਹੈ। ਡ੍ਰਾਫ਼ਟ ਵੇਖਣ ਤੋਂ ਬਾਅਦ ਅੰਨਾ ਹਜ਼ਾਰੇ ਆਪਣੀ ਗੱਲ ਖੇਤੀ ਮੰਤਰੀ ਸਾਹਮਣੇ ਰੱਖਣਗੇ। ਜੇ ਕੇਂਦਰ ਸਰਕਾਰ ਅੰਨਾ ਹਜ਼ਾਰੇ ਦੀਆਂ ਸਿਫ਼ਾਰਸ਼ਾਂ ਮੰਨਣ ਲਈ ਸਹਿਮਤ ਹੋ ਜਾਂਦੀ ਹੈ, ਤਦ ਸੰਭਾਵਨਾ ਹੈ ਕਿ ਉਹ ਮਰਨ ਵਰਤ ਉੱਤੇ ਬੈਠਣ ਦਾ ਫ਼ੈਸਲਾ ਬਦਲ ਸਕਦੇ ਹਨ।

ਉਂਝ ਅੰਨਾ ਹਜ਼ਾਰੇ ਨੇ ਭਲਕੇ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਆਪਣੇ ਜੱਦੀ ਪਿੰਡ ਰਾਲੇਗਣਸਿੱਧੀ ਦੇ ਯਾਦਵਬਾਬਾ ਮੰਦਰ ਵਿੱਚ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋਕਰਨਾਲ ਟੋਲ ਪਲਾਜ਼ਾ ਤੋਂ ਪੁਲਿਸ ਨੇ ਮੁੜ ਚੁਕਵਾਇਆ ਧਰਨਾ, ਲੰਗਰ ਵੀ ਕੀਤਾ ਬੰਦ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904