ਨਵੀਂ ਦਿੱਲੀ: ਬਜਟ ਸੈਸ਼ਨ (Budget Session) ਸ਼ੁਰੂ ਹੋਣ ਨਾਲ ਆਪਣੇ ਬਜਟ ਭਾਸ਼ਣ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ (Ramnath Kovind) ਨੇ ਖੇਤੀ ਕਾਨੂੰਨਾਂ (Farm Laws) ਸਮਰਥਨ ‘ਚ ਟਿੱਪਣੀ ਕੀਤੀ ਹੈ। ਰਾਮਨਾਥ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਲਈ ਖੇਤੀ ਦਾ ਆਤਮ ਨਿਰਭਰ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬੀਜ ਤੋਂ ਲੈ ਕਿ ਬਾਜ਼ਾਰ ਤੱਕ ਕਈ ਸਕਾਰਾਤਮਕ ਪਹਿਲ ਕੀਤੀ ਹੈ।

ਕੋਵਿੰਦ ਨੇ ਕਿਹਾ ਕਿ ਸਵਾਮੀਨਾਥਨ ਕਮੀਸ਼ਨ ਦੀ ਰਿਪੋਰਟ ਵੀ ਲਾਗੂ ਕੀਤੀ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਦਾ ਡੇਢ ਗੁਣਾ ਭਾਅ ਮਿਲ ਸਕੇ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੁਪਰੀਮ ਕੋਰਟ ਵੱਲੋਂ ਲਿਆ ਗਏ ਫੈਸਲੇ ਦਾ ਸਨਮਾਨ ਕਰਦੀ ਹੈ।



ਰਾਸ਼ਟਰਪਤੀ ਨੇ ਕਿਹਾ ਕਿ “ਅੱਜ ਦੇਸ਼ ਵਿੱਚ 80ਸੀਸੀ ਤੋਂ ਵੀ ਵੱਧ ਛੋਟੇ ਕਿਸਾਨ ਹਨ, ਇਨ੍ਹਾਂ ਦੀ ਗਿਣਤੀ 10 ਕਰੋੜ ਤੋਂ ਵੀ ਵੱਧ ਹੈ। ਉਨ੍ਹਾਂ ਕਿਹਾ ਜੋ ਤਿੰਨ ਮਹੱਤਵਪੂਰਨ ਖੇਤੀ ਕਾਨੂੰਨਾਂ ਕਰਕੇ ਜੋ ਖੇਤੀ ਸੁਧਾਰ ਹੋਏ ਹਨ 10 ਕਰੋੜ ਤੋਂ ਵੱਧ ਛੋਟੇ ਕਿਸਾਨਾਂ ਨੇ ਉਨ੍ਹਾਂ ਦਾ ਲਾਭ ਲੈਣਾ ਸ਼ੁਰੂ ਕਰ ਦਿੱਤਾ ਹੈ।“

ਇਹ ਵੀ ਪੜ੍ਹੋਜਲਦ ਆ ਰਿਹਾ Royal Enfield ਦਾ ਨਵਾਂ ਮੋਟਰਸਾਈਕਲ Himalayan

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904