ਨਵੀਂ ਦਿੱਲੀ: ਮੋਟਰਸਾਈਕਲ ਕੰਪਨੀ Royal Enfield ਛੇਤੀ ਆਪਣਾ ਨਵਾਂ Himalayan ਮੋਟਰਸਾਈਕਲ ਲਾਂਚ ਕਰ ਸਕਦੀ ਹੈ। ਉਂਝ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਬਾਈਕ ਕਿਸ ਦਿਨ ਲਾਂਚ ਕੀਤੀ ਜਾਵੇਗੀ ਪਰ ਇਸ ਨਾਲ ਸਬੰਧਤ ਕੁਝ ਜਾਣਕਾਰੀਆਂ ਸਾਹਮਣੇ ਆਈਆਂ ਹਨ। ਰਾਇਲ ਇਨਫ਼ੀਲਡ ਦੀ ਕਲਾਸੀਕਲ ਬਾਈਕਸ ਭਾਰਤ ’ਚ ਬਹੁਤ ਹਰਮਨਪਿਆਰੀਆਂ ਹਨ। ਇਸੇ ਲਈ ਕੰਪਨੀ ਉਨ੍ਹਾਂ ਨੂੰ ਅਪਡਟ ਕਰਦੀ ਰਹਿੰਦੀ ਹੈ।

Royal Enfield Himalayan ਦੇ ਮੌਜੂਦਾ ਮਾਡਲ ਦੀ ਕੀਮਤ 1.92 ਲੱਖ ਰੁਪਏ ਤੋਂ ਲੈ ਕੇ 1.96 ਲੱਖ ਰੁਪਏ ਹੈ। ਇਸ ਦੇ ਨਵੇਂ ਮਾਡਲ ਦੀ ਕੀਮਤ ਮੌਜੂਦਾ ਮਾਡਲ ਦੇ ਮੁਕਾਬਲੇ 10,000 ਰੁਪਏ ਵੱਧ ਹੋ ਸਕਦੀ ਹੈ। ਵੈੱਬਸਾਈਟ ਮੁਤਾਬਕ ਇਸ ਬਾਈਕ ਦੀ ਐਕਸ ਸ਼ੋਅਰੂਮ ਵਿੱਚ ਕੀਮਤ 2 ਲੱਖ 51 ਹਜ਼ਾਰ 565 ਰੁਪਏ ਸੀ।

2021 Royal Enfield Himalayan ’ਚ 5–ਸਪੀਡ ਕੌਂਸਟੈਂਟ ਮੈਸ਼ ਗੀਅਰ–ਬਾਕਸ ਦਿੱਤਾ ਗਿਆ ਹੈ। ਉੱਥੇ 2020 Classic 350 ਡਿਊਏਲ-ਚੈਨਲ ABS ਤੋਂ ਬਾਅਦ BS6 ਐਮਿਸ਼ਨ ਨੌਰਮਜ਼ ਵਾਲੀ ਰਾਇਲ ਇਨਫ਼ੀਲਡ ਦੀ ਦੂਜੀ ਬਾਈਕ ਹੈ। ਇਸ ਵਿੱਚ ਡਿਊਏਲ-ਚੈਨਲ ABS ਤੋਂ ਇਲਾਵਾ ਹੈਜ਼ਾਰਡ ਸਵਿੱਚ, ਦਮਦਾਰ ਬ੍ਰੇਕ ਮਕੈਨਿਜ਼ਮ ਤੇ ਬਿਹਤਰ ਸਾਈਡ-ਸਟੈਂਡ ਦਿੱਤਾ ਗਿਆ ਹੈ।

ਇਸ ਦੇ ਮੌਜੂਦਾ ਮਾਡਲ ਦੀ ਗੱਲ ਕਰੀਏ, ਤਾਂ ਇਹ BS6 ਕੰਪਲਾਇੰਟ 411CC ਦਾ ਸਿੰਗਲ ਸਿਲੰਡਰ, 4-ਸਟ੍ਰੋਕ, ਏਅਰ-ਕੂਲਡ ਇੰਜਣ ਨਾਲ ਲੈਸ ਹੈ। ਇਸ ਦਾ ਇੰਜਣ 24.3bhp ਦੀ ਪਾਵਰ ਤੇ 32Nm ਦਾ ਪੀਕ ਟੌਰਕ ਜੈਨਰੇਟ ਕਰਦਾ ਹੈ।

ਨਵੀਂ ਹਿਮਾਲਿਅਨ ਪਿੱਛੇ ਜਿਹੇ ਮੀਟੀਓਰ 350 ਨਾਲ ਸ਼ੁਰੂ ਕੀਤੇ ਗਏ ਟ੍ਰਿਪਰ ਨੈਵੀਗੇਸ਼ਨ ਸਿਸਟਮ ਨਾਲ ਲੈਸ ਹੋਵੇਗੀ, ਜੋ ਬਲੂਟੁੱਥ ਇਨੇਬਲਡ ਸਮਾਰਟਫ਼ੋਨ ਕੁਨੈਕਟੀਵਿਟੀ ਗੂਗਲ ਮੈਪਸ ਦੁਆਰਾ ਚੱਲੇਗੀ ਤੇ ਨਾਲ ਹੀ ਨੇਵੀਗੇਸ਼ਨ ਵਿਖਾਉਂਦੀ ਰਹੇਗੀ।

ਇਹ ਵੀ ਪੜ੍ਹੋFarmers Protest: ਯੂਪੀ ਸਰਕਾਰ ਦੀ ਸਖਤੀ ਮਗਰੋਂ ਟਿਕੈਤ ਨੇ ਖੜਕਾਇਆ ਕੇਜਰੀਵਾਲ ਨੂੰ ਫੋਨ, ਰਾਤੋ-ਰਾਤ ਪਹੁੰਚਾਏ ਪਾਣੀ ਦੇ ਟੈਂਕਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI