ਕਰਨਾਲ: ਬਸਤਾਰਾ ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਆਪਣਾ ਧਰਨਾ ਤੇ ਲੰਗਰ ਸੇਵਾ ਮੁੜ ਤੋਂ ਸ਼ੁਰੂ ਕਰ ਲਈ ਸੀ ਪਰ ਪ੍ਰਸ਼ਾਸਨ ਨੇ ਅੱਜ ਸਵੇਰੇ ਇੱਕ ਵਾਰ ਫੇਰ ਇਸ ਧਰਨੇ ਨੂੰ ਚੁੱਕਵਾ ਦਿੱਤਾ ਤੇ ਲੰਗਰ ਵੀ ਬੰਦ ਕਰਵਾ ਦਿੱਤਾ। ਕਿਸਾਨਾਂ ਨੇ ਬੀਤੇ ਕੱਲ੍ਹ ਇੱਥੇ ਦੀਪ ਸਿੱਧੂ ਦਾ ਪੁਤਲਾ ਫੂਕਿਆ ਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਦੱਸ ਦੇਈਏ ਕਿ ਪ੍ਰਸ਼ਾਸਨ ਨੇ 26 ਜਨਵਰੀ ਨੂੰ ਦਿੱਲੀ ਹਿੰਸਾ ਮਗਰੋਂ ਕਿਸਾਨਾਂ ਦਾ ਧਰਨਾ ਚੁੱਕ ਦਿੱਤਾ ਸੀ ਪਰ ਕਿਸਾਨਾਂ ਨੇ ਮੁੜ ਇੱਥੇ ਧਰਨਾ ਲਾ ਲਿਆ ਸੀ।
ਅੱਜ ਸਵੇਰੇ ਕਿਸਾਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੇ ਐਸਐਸਬੀ ਦੇ ਜਵਾਨਾਂ ਨੇ ਮੋਰਚਾ ਸਾਂਭ ਲਿਆ। ਇਸ ਵਕਤ ਧਰਨੇ ਵਾਲੀ ਥਾਂ ਤੇ ਕੋਈ ਵੀ ਕਿਸਾਨ ਮੌਜੂਦ ਨਹੀਂ। ਡੀਸੀ ਕਰਨਾਲ ਤੇ ਐਸਪੀ ਵੀ ਮੌਕੇ ਤੇ ਪਹੁੰਚੇ ਸੀ।
ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹੋਏ ਹੰਗਾਮੇ ਮਗਰੋਂ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਗੱਲ ਬਾਤ ਕਰਕੇ ਸ਼ਾਤੀਪੂਰਨ ਢੰਗ ਨਾਲ ਉਨ੍ਹਾਂ ਦਾ ਧਰਨਾ ਚੁੱਕਵਾ ਦਿੱਤਾ ਸੀ। ਪ੍ਰਸ਼ਾਸਨ ਨੂੰ ਚਿੰਤਾ ਸੀ ਕਿ ਇੱਥੇ ਵੀ ਕਿਸੇ ਤਰ੍ਹਾਂ ਦੀ ਹਿੰਸਾ ਨਾ ਭੜਕ ਜਾਵੇ ਪਰ ਕਿਸਾਨਾਂ ਨੇ ਕੱਲ੍ਹ ਫੇਰ ਤੋਂ ਧਰਨਾ ਮੱਲ ਲਿਆ ਸੀ ਤੇ ਲੰਗਰ ਵੀ ਸ਼ੁਰੂ ਕਰ ਦਿੱਤਾ ਸੀ।
ਕਰਨਾਲ ਟੋਲ ਪਲਾਜ਼ਾ ਤੋਂ ਪੁਲਿਸ ਨੇ ਮੁੜ ਚੁਕਵਾਇਆ ਧਰਨਾ, ਲੰਗਰ ਵੀ ਕੀਤਾ ਬੰਦ
ਏਬੀਪੀ ਸਾਂਝਾ
Updated at:
29 Jan 2021 12:20 PM (IST)
ਬਸਤਾਰਾ ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਆਪਣਾ ਧਰਨਾ ਤੇ ਲੰਗਰ ਸੇਵਾ ਮੁੜ ਤੋਂ ਸ਼ੁਰੂ ਕਰ ਲਈ ਸੀ ਪਰ ਪ੍ਰਸ਼ਾਸਨ ਨੇ ਅੱਜ ਸਵੇਰੇ ਇੱਕ ਵਾਰ ਫੇਰ ਇਸ ਧਰਨੇ ਨੂੰ ਚੁੱਕਵਾ ਦਿੱਤਾ ਤੇ ਲੰਗਰ ਵੀ ਬੰਦ ਕਰਵਾ ਦਿੱਤਾ।
- - - - - - - - - Advertisement - - - - - - - - -