India suspends visas for Canada: ਭਾਰਤ ਨੇ ਕੈਨੇਡਾ ਨਾਲ ਤਣਾਅ ਵਿਚਾਲੇ ਇੱਕ ਹੋਰ ਐਕਸ਼ਨ ਲਿਆ ਹੈ। ਭਾਰਤ ਨੇ ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਕਰ ਦਿੱਤਾ ਹੈ। ਬੇਸ਼ੱਕ ਭਾਰਤ ਨੇ ਇਸ ਦਾ ਕਾਰਨ ਸੰਚਾਲਨ ਕਾਰਨ ਦੱਸਿਆ ਹੈ ਪਰ ਇਹ ਫੈਸਲਾ ਦੋਵਾਂ ਮੁਲਕਾਂ ਵਿਚਾਲੇ ਤਣਾਅ ਕਰਕੇ ਹੀ ਲਿਆ ਗਿਆ ਹੈ।


ਵੈੱਬਸਾਈਟ 'ਤੇ ਲਿਖਿਆ ਹੈ ਭਾਰਤੀ ਮਿਸ਼ਨ ਵੱਲੋਂ ਮਹੱਤਵਪੂਰਨ ਨੋਟਿਸ: ਸੰਚਾਲਨ ਕਾਰਨਾਂ ਕਰਕੇ 21 ਸਤੰਬਰ 2023 ਤੋਂ ਭਾਰਤੀ ਵੀਜ਼ਾ ਸੇਵਾਵਾਂ ਨੂੰ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਕਿਰਪਾ ਕਰਕੇ ਹੋਰ ਅਪਡੇਟ ਲਈ BLS ਵੈੱਬਸਾਈਟ ਨੂੰ ਦੇਖਦੇ ਰਹੋ। BLS ਇੰਡੀਆ ਵੀਜ਼ਾ ਐਪਲੀਕੇਸ਼ਨ ਸੈਂਟਰ।


ਭਾਰਤ ਦੀ ਐਡਵਾਈਜ਼ਰੀ ਕੈਨੇਡਾ ਵੱਲੋਂ ਰੱਦ


ਉਧਰ, ਭਾਰਤ ਵੱਲੋਂ ਕੈਨੇਡਾ ਵਿੱਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤਾ ਤਾਂ ਕੈਨੇਡਾ ਨੇ ਪਲਟਵਾਰ ਕਰਦਿਆਂ ਭਾਰਤ ਦੀ ਸਲਾਹ ਨੂੰ ਰੱਦ ਕਰ ਦਿੱਤਾ ਹੈ। ਕੈਨੇਡਾ ਨੇ ਕਿਹਾ ਹੈ ਕਿ ਇਹ ਮੁਲਕ ਦੁਨੀਆ ਦੇ ਸਭ ਤੋਂ ਸੁਰੱਖਿਅਤ ਮੁਲਕਾਂ ਵਿੱਚੋਂ ਇੱਕ ਹੈ।


ਹਾਸਲ ਜਾਣਕਾਰੀ ਮੁਤਾਬਕ ਕੈਨੇਡਾ ਦੀ ਸਰਕਾਰ ਨੇ ਦੇਸ਼ ਵਿੱਚ ਸੁਰੱਖਿਆ ਖਤਰਿਆਂ ਬਾਰੇ ਭਾਰਤ ਵੱਲੋਂ ਜਾਰੀ ਕੀਤੀ ਯਾਤਰਾ ਸਲਾਹ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਕੈਨੇਡਾ ਦੁਨੀਆ ਦੇ ਸਭ ਤੋਂ ਸੁਰੱਖਿਅਤ ਮੁਲਕਾਂ ਵਿੱਚੋਂ ਇੱਕ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਭਾਰਤੀ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਦੇਸ਼ ਦੀ ਯਾਤਰਾ ਕਰਨਾ ਸੁਰੱਖਿਅਤ ਹੈ।


ਦੱਸ ਦਈਏ ਕਿ ਭਾਰਤ ਨੇ ਬੁੱਧਵਾਰ ਨੂੰ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੈਨੇਡਾ ਵਿੱਚ ਉਨ੍ਹਾਂ ਇਲਾਕਿਆਂ ਤੇ ਸੰਭਾਵੀ ਥਾਵਾਂ ਦੀ ਯਾਤਰਾ ਕਰਨ ਤੋਂ ਬਚਣ ਜਿੱਥੇ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ।


ਇਹ ਵੀ ਪੜ੍ਹੋ: India-Canada Controversy: ਕੈਨੇਡਾ ਵੱਲੋਂ ਭਾਰਤ ਦੀ ਐਡਵਾਈਜ਼ਰ ਰੱਦ, ਕੈਨੇਡਾ ਦੁਨੀਆ ਦਾ ਸਭ ਤੋਂ ਸੁਰੱਖਿਅਤ ਮੁਲਕ ਹੋਣ ਦਾ ਦਾਅਵਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral Video: ਚਲਦੀ ਕਿਸ਼ਤੀ ਨੂੰ ਛੱਡ ਕੇ ਪੁਲ 'ਤੇ ਚੜ੍ਹ ਗਿਆ ਮਲਾਹ, ਦਿਖਾਇਆ ਅਜਿਹਾ ਕਲਾਬਾਜ਼ੀ ਕਿ ਦੰਗ ਰਹਿ ਗਏ ਯਾਤਰੀ