Chandrayaan-3 Update: ਭਾਰਤ ਹੁਣ ਚੰਦ ਉੱਤੇ ਪਹੁੰਚਣ ਦੇ ਕੁੱਝ ਹੀ ਕਦਮਾਂ ਦੀ ਦੂਰੀ ਉੱਤੇ ਹੈ। ਮਿਸ਼ਨ ਚੰਦਰਯਾਨ-3 ਹਰ ਦਿਨ ਗੁਜ਼ਰਨ ਦੇ ਨਾਲ-ਨਾਲ ਚੰਦ ਦੇ ਹੋਰ ਜ਼ਿਆਦਾ ਕਰੀਬ ਪਹੁੰਚ ਰਿਹਾ ਹੈ। ਵੀਰਵਾਰ ਨੂੰ 17 ਅਗਸਤ ਨੂੰ ਵਿਕਰਮ ਲੈਂਡਰ ਪ੍ਰੋਪਲਸ਼ਨ ਮੋਡੀਊਲ (Vikram Lander Propulsion Module) ਤੋਂ ਸਫਲਤਾਪੂਰਕ ਵੱਖ ਹੋ ਗਿਆ। ਜਿਸ ਤੋਂ ਬਾਅਦ ਹੁਣ ਪੂਰਾ ਦੇਸ਼ ਅਤੇ ਇਸਰੋ ਦੇ ਵਿਗਿਆਨੀ ਲੈਂਡਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਿੱਚ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨ ਬਹੁਤ ਮਹੱਤਵਪੂਰਨ ਹਨ, ਜਿਸ ਵਿਚ ਲੈਂਡਰ ਦੀ ਰਫਤਾਰ ਨੂੰ ਘੱਟ ਕੀਤਾ ਜਾਵੇਗਾ ਅਤੇ ਸਾਫਟ ਲੈਂਡਿੰਗ ਲਈ ਤਿਆਰੀਆਂ ਕੀਤੀਆਂ ਜਾਣਗੀਆਂ।



ਕਦੋਂ ਚੰਦ ਉੱਤੇ ਲੈਂਡ ਹੋਵੇਗਾ ਰੋਵਰ? 


ਪ੍ਰੋਪਲਸ਼ਨ ਮਾਡਿਊਲ ਤੋਂ ਵੱਖ ਹੋਣ ਤੋਂ ਬਾਅਦ, ਲੈਂਡਰ ਮਾਡਿਊਲ ਵਿੱਚ  'ਵਿਕਰਮ' ਅਤੇ ਰੋਵਰ 'ਪ੍ਰਗਿਆਨ' ਸ਼ਾਮਿਲ ਹਨ, ਜੋ ਹੁਣ ਇੱਕ ਅਜਿਹੀ ਓਰਬਿਟ ਵਿੱਚ ਉਤਰਨ ਲਈ ਤਿਆਰ ਹਨ ਜੋ ਉਹਨਾਂ ਨੂੰ ਚੰਦਰਮਾ ਦੀ ਸਤ੍ਹਾ ਦੇ ਨੇੜੇ ਲਿਆਏਗਾ। ਇਸ ਤੋਂ ਬਾਅਦ 23 ਅਗਸਤ ਨੂੰ ਉਹ ਸਮਾਂ ਆਵੇਗਾ ਜਦੋਂ ਲੈਂਡਰ ਚੰਦਰਮਾ ਦੀ ਸਤ੍ਹਾ ਨੂੰ ਛੂਹੇਗਾ। ਪਿਛਲੀ ਵਾਰ ਦੀ ਤੁਲਨਾ 'ਚ ਇਸ ਵਾਰ ਚੰਦਰਯਾਨ-3 'ਚ ਅਜਿਹੇ ਬਦਲਾਅ ਕੀਤੇ ਗਏ ਹਨ ਕਿ ਸਾਫਟ ਲੈਂਡਿੰਗ ਆਸਾਨੀ ਨਾਲ ਕੀਤੀ ਜਾ ਸਕੇਗੀ। ਸ਼ਾਮ 5.47 'ਤੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਇਸ 'ਸਾਫਟ ਲੈਂਡਿੰਗ' ਦੀ ਕੋਸ਼ਿਸ਼ ਕੀਤੀ ਜਾਵੇਗੀ।


ਡੀਬੂਸਟਿੰਗ ਦੀ ਪ੍ਰਕਿਰਿਆ ਹੋ ਜਾਵੇਗੀ ਸ਼ੁਰੂ 


ਲੈਂਡਰ ਦੇ ਵੱਖ ਹੋਣ ਤੋਂ ਬਾਅਦ ਇਸਰੋ ਨੇ ਇਹ ਜਾਣਕਾਰੀ ਦਿੱਤੀ। ਇਸਰੋ ਨੇ ਟਵਿੱਟਰ 'ਤੇ ਕਿਹਾ ਕਿ "ਲੈਂਡਰ ਮੋਡੀਊਲ ਨੂੰ ਪ੍ਰੋਪਲਸ਼ਨ ਮੋਡੀਊਲ ਤੋਂ ਸਫਲਤਾਪੂਰਵਕ ਵੱਖ ਕਰ ਦਿੱਤਾ ਗਿਆ ਹੈ। ਇਸ ਦੇ ਡੀਬੂਸਟਿੰਗ (ਰਫ਼ਤਾਰ ਘਟਾਉਣ ਦੀ ਪ੍ਰਕਿਰਿਆ) ਤੋਂ ਗੁਜ਼ਰਨ ਦੀ ਉਮੀਦ ਹੈ ਅਤੇ ਸ਼ੁੱਕਰਵਾਰ, 18 ਅਗਸਤ ਨੂੰ ਸ਼ਾਮ 4 ਵਜੇ ਚੰਦਰਮਾ ਦੇ ਪੰਧ ਵਿੱਚ ਥੋੜ੍ਹਾ ਹੋਰ ਹੇਠਾਂ ਆਉਣ ਦੀ ਉਮੀਦ ਹੈ। ''


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Punjab Breaking News LIVE: ਪੰਜਾਬ 'ਚ ਮੁੜ ਹੜ੍ਹਾਂ ਦਾ ਕਹਿਰ, ਇੱਕ ਹੋਰ 'ਆਪ' ਵਿਧਾਇਕ ਵਿਵਾਦ 'ਚ ਘਿਰਿਆ, ਕੈਬਨਿਟ ਮੰਤਰੀ ਕਟਾਰੂਚੱਕ ਨੂੰ ਵੱਡੀ ਰਾਹਤ


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ