ਨਵੀਂ ਦਿੱਲੀ: ਓਡੀਸ਼ਾ ਨੂੰ ਰਸਗੁੱਲਾ ਦਾ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗ ਮਿਲ ਗਿਆ ਹੈ। ਬੰਗਾਲ ਤੇ ਓਡੀਸ਼ਾ ‘ਚ ਰਸਗੁੱਲੇ ਨੂੰ ਲੈ ਕੇ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ। ਜੀਓਗ੍ਰਾਫੀਕਲ ਇੰਡੀਕੇਸ਼ਨ ਰਜਿਸਟ੍ਰਾਰ ਚੇਨਈ ਨੇ ਜੀਓਗ੍ਰਾਫੀਕਲ ਇੰਡੀਕੇਸ਼ਨ ਕਾਨੂੰਨ 1999 ਦੇ ਆਧਾਰ ‘ਤੇ ਰਸਗੁੱਲੇ ਨੂੰ ‘ਓਡੀਸ਼ਾ ਰੱਸਗੁੱਲਾ’ ਦੇ ਤੌਰ ‘ਤੇ ਸਰਟੀਫਿਕੇਟ ਦਿੱਤਾ ਹੈ। ਜੀਆਈ ਟੈਗ ਨਾਲ ਕਿਸੇ ਵਸਤੂ ਨੂੰ ਕਿਸੇ ਖਾਸ ਥਾਂ ਦਾ ਵਿਸ਼ੇਸ਼ਾਧਿਕਾਰ ਹੋਣ ਦਾ ਪ੍ਰਮਾਣ ਪੱਤਰ ਮਿਲਦਾ ਹੈ। ਜੀਆਈ ਟੈਗ ਨੂੰ 1999 ‘ਚ ਰਜਿਸਟ੍ਰੇਸ਼ਨ ਐਂਡ ਪ੍ਰੋਟੈਕਸ਼ਨ ਐਕਟ ਤਹਿਤ ‘ਜੀਓਗ੍ਰਾਫੀਕਲ ਇੰਡੀਕੇਸ਼ਨ ਆਫ਼ ਗੁੱਡਸ’ ਤਹਿਤ ਲਾਗੂ ਕੀਤਾ ਗਿਆ ਹੈ। ਇਸ ਟੈਗ ਨਾਲ ਕਿਸੇ ਵੀ ਚੀਜ਼ ‘ਤੇ ਉਸ ਥਾਂ ਦਾ ਅਧਿਕਾਰ ਹੋ ਜਾਂਦਾ ਹੈ। ਜਿਵੇਂ ਕਿਸੇ ਵੀ ਖਾਸ ਚੀਜ਼ ਲਈ ਉਸ ਥਾਂ ‘ਤੇ ਜਾਣਾ ਪਸੰਦ ਕੀਤਾ ਜਾਂਦਾ ਹੈ। ਓਡੀਸ਼ਾ ‘ਚ 15ਵੀਂ ਸ਼ਤਾਬਦੀ ‘ਚ ਰਸਗੁੱਲਾ ਬਣਾਇਆ ਜਾ ਰਿਹਾ ਹੈ ਤੇ ਇਹ ਭਗਵਾਨ ਜਗਨਾਥ ਨੂੰ ਅਰਪਿਤ ਕੀਤਾ ਜਾ ਰਿਹਾ ਹੈ। ਸੂਬੇ ਦੇ ਸਾਰੇ 30 ਜ਼ਿਲ੍ਹੇ ਮਿਠਾਈ ਬਣਾਉਣ ਵਾਲੇ ਜੀਆਈ ਟੈਗ ਦਾ ਇਸਤੇਮਾਲ ਕਰ ਸਕਦੇ ਹਨ। ਉਧਰ, ਮੰਦਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਗਵਾਨ ਜਗਨਾਥ ਵੱਲੋਂ ਰਸਗੁੱਲਾ ਪ੍ਰਸ਼ਾਦ ਨੂੰ ਰੀਵਾਇਤੀ ਤੌਰ ‘ਤੇ ਦੇਵੀ ਲਕਸ਼ਮੀ ਨੂੰ ਅਰਪਿਤ ਕੀਤਾ ਜਾਂਦਾ ਹੈ।