ਹੁਣ ਐਮਜੌਨ ਵੀ ਵੰਡੇਗੀ ਘਰ-ਘਰ ਖਾਣਾ
ਏਬੀਪੀ ਸਾਂਝਾ | 30 Jul 2019 03:54 PM (IST)
ਇੰਡੀਆ ਦੀ ਸਭ ਤੋਂ ਵੱਡੀ ਈ-ਕਾਮਰਸ ਵੈੱਬਸਾਈਟ ਐਮਜੌਨ ਵੱਡਾ ਕਦਮ ਚੁੱਕਣ ਜਾ ਰਹੀ ਹੈ। ਐਮਜੌਨ ਸਾਲ ਦੇ ਆਖਰ ਤਕ ਫੂਡ ਡਿਲੀਵਰੀ ਦੇ ਬਿਜਨੈਸ ‘ਚ ਵੀ ਆਪਣਾ ਹੱਥ ਅਜ਼ਮਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਦੀ ਸਿੱਧੀ ਟੱਕਰ ਜ਼ੋਮੈਟੋ ਤੇ ਸਵਿਗੀ ਨਾਲ ਹੋਵੇਗਾ।
ਨਵੀਂ ਦਿੱਲੀ: ਇੰਡੀਆ ਦੀ ਸਭ ਤੋਂ ਵੱਡੀ ਈ-ਕਾਮਰਸ ਵੈੱਬਸਾਈਟ ਐਮਜੌਨ ਵੱਡਾ ਕਦਮ ਚੁੱਕਣ ਜਾ ਰਹੀ ਹੈ। ਐਮਜੌਨ ਸਾਲ ਦੇ ਆਖਰ ਤਕ ਫੂਡ ਡਿਲੀਵਰੀ ਦੇ ਬਿਜਨੈਸ ‘ਚ ਵੀ ਆਪਣਾ ਹੱਥ ਅਜ਼ਮਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਦੀ ਸਿੱਧੀ ਟੱਕਰ ਜ਼ੋਮੈਟੋ ਤੇ ਸਵਿਗੀ ਨਾਲ ਹੋਵੇਗਾ। ਐਮਜੌਨ ਫੂਡ ਡਿਲਿਵਰੀ ਸਰਵਿਸ ਲੌਂਚ ਕਰਨ ਲਈ ਲੋਕਲ ਪਾਰਟਨਰ ਨਾਲ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਨਵੇਂ ਸਟਾਫ ਦੀ ਹਾਈਰਿੰਗ ਵੀ ਸ਼ੁਰੂ ਕਰ ਦਿੱਤੀ ਹੈ। ਜਦਕਿ ਐਮਜੌਨ ਨੇ ਇਸ ਬਾਰੇ ਖੁਲਾਸਾ ਨਹੀਂ ਕੀਤਾ। ਐਮਜੌਨ ਆਪਣੀ ਸਰਵਿਸ ਨੂੰ ਅਕਤੂਬਰ ਤਕ ਸ਼ੁਰੂ ਕਰ ਸਕਦਾ ਹੈ। ਐਮਜੌਨ ਦਾ ਮੰਨਣਾ ਹੈ ਕਿ ਜੇਕਰ ਉਹ ਅਜਿਹਾ ਕਰਨ ‘ਚ ਕਾਮਯਾਬ ਹੁੰਦਾ ਹੈ ਤਾਂ ਤਿਓਹਾਰਾਂ ਦੇ ਦਿਨਾਂ ‘ਚ ਉਨ੍ਹਾਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਰਿਪੋਰਟਸ ਦਾ ਮੰਨਣਾ ਹੈ ਕਿ ਭਾਰਤ ‘ਚ ਫੂਡ ਡਿਲੀਵਰੀ ਦਾ ਕੰਮ ਕਾਫੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਦੇ ਚੱਲਦੇ ਕੁਝ ਸਮਾਂ ਪਹਿਲਾਂ ਉਬਰ ਤੇ ਓਲਾ ਵੀ ਇਸ ‘ਚ ਹੱਥ ਅਜ਼ਮਾ ਚੁੱਕੇ ਹਨ।