ਬੰਗਲੁਰੂ: ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਦੇ ਜਵਾਈ ਤੇ ਕੈਫ਼ੇ ਕੌਫ਼ੀ ਡੇਅ ਦੇ ਮਾਲਕ ਵੀਜੀ ਸਿਧਾਰਥ ਕੱਲ੍ਹ ਤੋਂ ਲਾਪਤਾ ਹਨ। ਪੁਲਿਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸਿਧਾਰਥ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਡਰਾਈਵਰ ਨੇ ਮੰਗਲੂਰ ਦੇ ਪੁਲਿਸ ਸਟੇਸ਼ਨ ‘ਚ ਦਰਜ ਕਰਵਾਈ ਸੀ। ਇਸ ਗੁੰਮਸ਼ੁਦਗੀ ਤੋਂ ਬਾਅਦ ਇੱਕ ਚਿੱਠੀ ਜ਼ਰੂਰ ਸਾਹਮਣੇ ਆਈ ਹੈ ਜਿਸ ‘ਚ ਲਿਖਿਆ ਹੈ ਕਿ ਇੱਕ ਕਾਰੋਬਾਰੀ ਦੇ ਤੌਰ ‘ਤੇ ਮੈਂ ਨਾਕਾਮਯਾਬ ਰਿਹਾ। ਮੈਂ ਲੜਿਆ ਪਰ ਹਾਰ ਗਿਆ।
ਸਿਧਾਰਥ ਸੋਮਵਾਰ ਨੂੰ ਆਪਣੀ ਇਨੋਵਾ ਕਾਰ ‘ਚ ਬਿਜਨੈਸ ਟ੍ਰਿਪ ‘ਤੇ ਚਿੱਕਮਗਲੁਰੂ ਗਏ ਸੀ। ਜਿੱਥੋਂ ਉਨ੍ਹਾਂ ਨੇ ਕੇਰਲ ਜਾਣਾ ਸੀ ਪਰ ਉਨ੍ਹਾਂ ਡਰਾਈਵਰ ਨੂੰ ਮੰਗਲੂਰ ਕੋਲ ਜੇਪੀਨਾ ਨੈਸ਼ਨਲ ਹਾਈਵੇਅ ‘ਤੇ ਕਾਰ ਰੋਕਣ ਨੂੰ ਕਿਹਾ ਤੇ ਹੇਠ ਉੱਤਰ ਗਏ। ਡਰਾਈਵਰ ਦਾ ਕਹਿਣਾ ਹੈ ਕਿ ਕਾਰ ਤੋਂ ਉਤਰਣ ਸਮੇਂ ਉਹ ਫੋਨ ‘ਤੇ ਕਿਸੇ ਨਾਲ ਗੱਲ ਕਰ ਰਹੇ ਸੀ। ਇਸ ਤੋਂ ਬਾਅਦ ਡਰਾਈਵਰ ਨੇ ਉਨ੍ਹਾਂ ਦਾ ਇੰਤਜ਼ਾਰ ਕੀਤਾ ਪਰ ਅੱਧਾ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਉਹ ਵਾਪਸ ਨਹੀਂ ਆਏ।
ਇਸ ਤੋਂ ਬਾਅਦ ਜਦੋਂ ਡਰਾਈਵਰ ਨੇ ਸਿਧਾਰਥ ਨੂੰ ਫੋਨ ਕੀਤਾ ਤਾਂ ਫੋਨ ਵੀ ਸਵੀਚ ਆਫ਼ ਆਇਆ। ਡਰਾਈਵਰ ਨੇ ਇਸ ਦੀ ਜਾਣਕਾਰੀ ਸਿਧਾਰਥ ਦੇ ਪਰਿਵਾਰ ਨੂੰ ਦਿੱਤੀ। ਜਿਸ ਥਾਂ ਸਿਧਾਰਥ ਲਾਪਤਾ ਹੋਏ, ਉਹ ਸਥਾਨ ਨੇਤ੍ਰਾਵਤੀ ਨਦੀ ਦੇ ਕੰਡੇ ਹੈ। ਪੁਲਿਸ ਨੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਨਦੀ ‘ਚ ਸਿਧਾਰਥ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 200 ਪੁਲਿਸ ਕਰਮੀ ਤੇ 25 ਗੋਤਾਖਰ ਬੋਟਾਂ ‘ਚ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਸਿਧਾਰਥ ਨੇ ਨਦੀ ‘ਚ ਛਾਲ ਮਾਰ ਦਿੱਤੀ ਹੈ ਜਿਸ ਕਰਕੇ ਉਹ ਡਰਾਈਵਰ ਨੂੰ ਨਹੀਂ ਮਿਲੇ।
ਇਸ ਘਟਨਾ ਤੋਂ ਬਾਅਦ ਸਿਧਾਰਥ ਦਾ ਲਿਖਿਆ ਖ਼ਤ ਸਾਹਮਣੇ ਆਇਆ ਹੈ। ਇਸ ‘ਚ ਉਸ ਨੇ ਆਪਣੇ ਨਾਕਾਮਯਾਬ ਹੋਣ ‘ਤੇ ਮਾਫ਼ੀ ਮੰਗੀ ਹੈ ਤੇ ਨਾਲ ਹੀ ਟੈਕਸ ਵਿਭਾਗ ਦੇ ਸਾਬਕਾ ਡੀਜੀ ‘ਤੇ ਇੱਕ ਡੀਲ ਨੂੰ ਦੋ ਵਾਰ ਰੋਕਣ ਦੇ ਇਲਜ਼ਾਮ ਲਾਏ ਹਨ। ਇਸ ਦੇ ਨਾਲ ਹੀ ਚਿੱਠੀ ‘ਚ ਉਨ੍ਹਾਂ ਕਿਹਾ ਕਿ ਬਿਜਨੈਸ ‘ਚ ਕੀਤੀਆਂ ਸਾਰੀਆਂ ਗਲਤੀਆਂ ਲਈ ਮੈਂ ਜ਼ਿੰਮੇਵਾਰ ਹਾਂ। ਉਨ੍ਹਾਂ ਲਿਖਿਆ ਕਿ ਸਾਡੀ ਜਾਇਦਾਦ ਦੇਣਦਾਰੀ ਤੋਂ ਕੀਤੇ ਜ਼ਿਆਦਾ ਹੈ ਜਿਸ ਵਿੱਚੋਂ ਬਕਾਇਆ ਪੂਰਾ ਹੋ ਜਾਵੇਗਾ। ਸਿਧਾਰਥ ਨੇ ਚਿੱਠੀ ‘ਚ ਸਾਫ਼ ਕੀਤਾ ਹੈ ਕਿ ਉਹ ਕਾਰੋਬਾਰੀ ਨੁਕਸਾਨ ਤੋਂ ਪ੍ਰੇਸ਼ਾਨ ਸੀ।
CCD ਦੇ ਮਾਲਕ ਸਿਧਾਰਥ ਕੱਲ੍ਹ ਤੋਂ ਲਾਪਤਾ, 7000 ਕਰੋੜ ਰੁਪਏ ਦਾ ਸੀ ਕਰਜ਼ਾ
ਏਬੀਪੀ ਸਾਂਝਾ
Updated at:
30 Jul 2019 12:59 PM (IST)
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਦੇ ਜਵਾਈ ਤੇ ਕੈਫ਼ੇ ਕੌਫ਼ੀ ਡੇਅ ਦੇ ਮਾਲਕ ਵੀਜੀ ਸਿਧਾਰਥ ਕੱਲ੍ਹ ਤੋਂ ਲਾਪਤਾ ਹਨ। ਪੁਲਿਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸਿਧਾਰਥ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਡਰਾਈਵਰ ਨੇ ਮੰਗਲੂਰ ਦੇ ਪੁਲਿਸ ਸਟੇਸ਼ਨ ‘ਚ ਦਰਜ ਕਰਵਾਈ ਸੀ।
- - - - - - - - - Advertisement - - - - - - - - -