ਨਵੀਂ ਦਿੱਲੀ: ਦਿੱਲੀ ਦੇ ਆਲ ਇੰਡੀਆ ਇੰਸਟੀਚਿਟ ਆਫ਼ ਮੈਡੀਕਲ ਸਾਇੰਸਜ਼ (ਐਮਸ) ਹਸਪਤਾਲ ਦੇ ਬੈਂਕ ਖਾਤਿਆਂ ਚੋਂ 12 ਕਰੋੜ ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਧੋਖਾਧੜੀਆਂ ਨੇ ਕਲੋਨ ਕੀਤੇ ਗਏ ਚੇਕਾਂ ਦਾ ਇਸਤੇਮਾਲ ਕਰਦੇ ਹੋਏ ਭਾਰਤੀ ਸਟੇਟ ਬੈਂਕ ‘ਚ ਮੌਜੂਦ ਐਮਸ ਦੇ ਦੋ ਬੈਂਕ ਖਾਤਿਆਂ ਤੋਂ ਪਿਛਲੇ ਇੱਕ ਮਹੀਨੇ ‘ਚ 12 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਉੱਡਾ ਲਈ। ਆਧਿਕਾਰੀਕ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਸੂਤਰਾਂ ਨੇ ਦੱਸਿਆ ਕਿ ਇਹ ਰਕਮ ਐਸਬੀਆਈ ਦੇ ਮੌਜੂਦਾ ਖਾਤਿਆਂ ਤੋਂ ਹੋਰ ਸ਼ਹਿਰਾਂ ‘ਚ ਮੌਜੂਦ ਬੈਂਕ ਦੀ ਬ੍ਰਾਂਚ ਤੋਂ ਕੱਢਿਆਂ ਗਈ। ਧੋਖਾਧੜੀ ਸਾਹਮਣੇ ਆਉਣ ਤੋਂ ਬਾਅਦ ਵੀ ਮੁਲਜ਼ਮਾ ਨੇ ਪਿਲ਼ਚੇ ਹਫਤੇ ‘ਚ ਐਸਬੀਆਈ ਦੇ ਦੇਹਰਾਦੂਨ ਅਤੇ ਮੁੰਬਈ ਸਥਿਤ ਹੋਰ ਸ਼ਾਖਾਵਾਂ ਤੋਂ 29 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਉਡਾਉਣ ਦੀ ਕੋਸ਼ਿਸ਼ ਕੀਤੀ।

ਧੋਖਾਧੜੀ ਦੇ ਲਈ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ‘ਕਲੋਨ ਕੀਤੇ ਹੋਏ ਚੈਕ’ ਦਾ ਇਸਤੇਮਾਲ ਕੀਤਾ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਦੇਹਰਾਦੂਨ ‘ਚ ਐਸਬੀਆਈ ਦੀ ਇੱਕ ਸ਼ਾਖਾ ਤੋਂ 20 ਕਰੋੜ ਰੁਪਏ ਜਦਕਿ ਮੁੰਬਈ ਸਥਿਤ ਬੈਂਕ ਦੀ ਸ਼ਾਖਾ ਤੋਂ ਨੌ ਕਰੋੜ ਰੁਪਏ ਉਡਾਉਣ ਦੀ ਕੋਸ਼ਿਸ਼ ਕੀਤੀ।

ਜਦਕਿ ਇਹ ਕੋਸ਼ਿਸ਼ਾਂ ਨਾਕਾਮ ਕਰ ਦਿੱਤੀ ਗਈ। ਹਸਪਤਾਲ ਪ੍ਰਸਾਸ਼ਨ ਨੇ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨਾਲ ਸੰਪਰਕ ਕਰ ਘੁਟਾਲੇ ਦੀ ਜਾਂਚ ਦੀ ਮੰਗ ਕੀਤੀ ਹੈ।