ਹੈਦਰਾਬਾਦ ‘ਚ ਵੇਟਰਨੀ ਡਾਕਟਰ ਦੇ ਕਤਲ ਅਤੇ ਉਸ ਤੋਂ ਬਾਅਦ ਇੱਕ ਹੋਰ ਲਾਸ਼ ਮਿਲਣ ਤੋਂ ਬਾਅਦ ਪੂਰਾ ਦੇਸ਼ ਹਿੱਲ ਗਿਆ ਹੈ। ਇਸ ਦੌਰਾਨ ਕੇਸ ਦੇ ਕਈ ਪਹਿਲੂ ਸਾਹਮਣੇ ਆ ਰਹੇ ਹਨ। ਵੇਟਨਰੀ ਡਾਕਟਰ ਦਾ ਰੇਪ ਅਤੇ ਕਤਲ ਕੇਸ ‘ਚ ਇੱਕ ਹੋਰ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਮਹਿਲਾ ਡਾਲਟਰ ਨਾਲ ਬਲਾਤਕਾਰ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ। ਪਹਿਲਾਂ ਮਹਿਲਾ ਦਾ ਸਕੂਟਰ ਪੈਂਚਰ ਕੀਤਾ ਅਤੇ ਉਸ ਦੇ ਵਾਪਸ ਆਉਣ ਤੋਂ ਬਾਅਦ ਪੈਂਚਰ ਲਾਉਣ ਦੇ ਬਹਾਨੇ ਉਸ ਨਾਲ ਗੈਂਗਰੇਪ ਕਰ ਉਸ ਦਾ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਘਰ ਤੋਂ ਸ਼ਾਮ 5:50 ਵਜੇ ਨਿਕਲ ਕੇ ਟੋਂਦੁਪੱਲੀ ਟੋਲ ਗੇਟ ‘ਤੇ ਸ਼ਾਮ 6 ਵਜੇ ਸਕੂਟਰ ਪਾਰਕ ਕਰ ਉੱਥੋਂ ਹੀ ਗਚੀ ਬੋਲੀ ‘ਚ ਆਪਣੇ ਕਲੀਨਿਕ ਲਈ ਕੈਬ ‘ਚ ਗਈ। ਇਸ ਦੌਰਾਨ ਉੱਥੇ ਖੜ੍ਹੇ ਇੱਕ ਟਰੱਕ ਨਾਲ ਮੌਜੂਦ ਚਾਰ ਲੋਕਾਂ ਨੇ ਇਸ ਯੋਜਨਾ ਬਣਾਈ। ਉਸ ਦੇ ਆਉਣ ਤੋਂ ਪਹਿਲਾਂ ਸਕੂਟਰ ਪੈਂਚਰ ਕੀਤਾ ਅਤੇ ਜਦੋਂ ਲੈਡੀ ਡਾਕਟਰ ਕਰੀਬ 9 ਵਜੇ ਉਹ ਵਾਪਸ ਆਈ।
ਅਜਿਹੇ ‘ਚ ਉਸ ਨੂੰ ਮਦਦ ਦੀ ਲੋੜ ਸੀ ਤਾਂ ਉਸ ਨੇ ਆਪਣੀ ਭੈਣ ਨੂੰ ਫੋਨ ਕੀਤਾ ਕਿ ਕੁਝ ਟਰੱਕ ਵਾਲਿਆਂ ਤੋਂ ਉਸ ਨੂੰ ਡਰ ਲੱਗ ਰਿਹਾ ਹੈ। ਇਸ ਦੌਰਾਨ ਪੀੜਤਾ ਦਾ ਮੂਹੰ ਬੰਦ ਕਰ ਉਸ ਨੂੰ ਟਰੱਕ ਪਿੱਛੇ ਲੈ ਜਾਇਆ ਗਿਆ,, ਇਸ ਦੌਰਾਨ ਉਸ ਨੂੰ ਨੇੜਲੇ ਗ੍ਰਾਉਂਡ ‘ਚ ਘਸੀੜ ਕੇ ਲੈ ਜਾਂਦਾ ਗਿਆ। ਹੈਰਾਨੀ ਦੀ ਗੱਲ ਹੈ ਕਿ ਗ੍ਰੲਉਂਡ ‘ਚ ਵਾਚਮੈਨ ਦਾ ਘਰ ਵੀ ਹੈ ਪਰ ਉਸ ਨੇ ਇਹ ਸਭ ਨੋਟਿਸ ਨਹੀਂ ਕੀਤਾ।
ਮਹਿਲਾ ਡਾਕਟਰ ਦੀ ਲਾਸ਼ ਮਿਲਣ ਦੇ 24 ਘੰਟੇ ਦੇ ਅੰਦਰ ਇੱਕ ਹੋਰ ਮਹਿਲਾ ਦੀ ਅਧਸੜੀ ਲਾਸ਼ ਬਰਾਮਦ ਹੋਈ ਹੈ। ਡਾਕਟਰ ਪ੍ਰਿਅੰਕਾ ਰੈਡੀ ਦਾ ਗੈਂਗਰੇਪ ਦਾ ਮਾਮਲਾ ਸਾਈਬਰਾਬਾਦ ਪੁਲਿਸ ਨੇ ਅਜੇ ਸੁਲਝਾਇਆ ਹੀ ਸੀ, ਇਸੇ ਦੌਰਾਨ ਹੈਦਰਾਬਾਦ ਦੇ ਸ਼ਮਦਾਬਾਦ ਇਲਾਕੇ ‘ਚ ਹੀ ਇੱਕ ਹੋਰ ਘਟਨਾ ਸਾਹਮਣੇ ਆਈ। ਕਰੀਬ 35 ਸਾਲ ਦੇ ਇੱਕ ਮਹਿਲਾ ਦੀ ਸੜੀ ਲਾਸ਼ ਮਿਲੀ। ਮਹਿਲਾ ਦੀ ਪਛਾਣ ਅਜੇ ਤਕ ਨਹੀਂ ਹੋਈ।
ਹੈਦਰਾਬਾਦ: ਵੇਟਰਨੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਮਾਮਲੇ ‘ਚ ਵੱਡਾ ਖੁਲਾਸਾ
ਏਬੀਪੀ ਸਾਂਝਾ
Updated at:
30 Nov 2019 11:17 AM (IST)
ਹੈਦਰਾਬਾਦ ‘ਚ ਵੇਟਰਨੀ ਡਾਕਟਰ ਦੇ ਕਤਲ ਅਤੇ ਉਸ ਤੋਂ ਬਾਅਦ ਇੱਕ ਹੋਰ ਲਾਸ਼ ਮਿਲਣ ਤੋਂ ਬਾਅਦ ਪੂਰਾ ਦੇਸ਼ ਹਿੱਲ ਗਿਆ ਹੈ। ਇਸ ਦੌਰਾਨ ਕੇਸ ਦੇ ਕਈ ਪਹਿਲੂ ਸਾਹਮਣੇ ਆ ਰਹੇ ਹਨ। ਵੇਟਨਰੀ ਡਾਕਟਰ ਦਾ ਰੇਪ ਅਤੇ ਕਤਲ ਕੇਸ ‘ਚ ਇੱਕ ਹੋਰ ਖੁਲਾਸਾ ਹੋਇਆ ਹੈ।
- - - - - - - - - Advertisement - - - - - - - - -