ਸੋਲਨ: ਇੱਥੋਂ ਦੀ ਕਸੌਲੀ ਛਾਉਣੀ ‘ਚ ਏਅਰ ਫੋਰਸ ‘ਚ ਤਾਇਨਾਤ ਜਵਾਨ ਨੇ ਆਪਣੇ ਹੀ ਹਥਿਆਰ ‘ਚ ਗੋਲ਼ੀ ਮਾਰ ਆਪਣੀ ਜ਼ਿੰਦਗੀ ਨੂੰ ਹੀ ਖ਼ਤਮ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ, ਰਾਤ ਨੂੰ ਜਵਾਨ ਆਪਣੇ ਕਮਰੇ ‘ਚ ਗਿਆ। ਕੁਝ ਹੀ ਦੇਰ ‘ਚ ਗੋਲ਼ੀ ਚੱਲਣ ਦੀ ਆਵਾਜ਼ ਆਈ। ਇਸ ਨੂੰ ਸੁਣ ਹੋਰ ਲੋਕ ਉਸ ਦੇ ਕਮਰੇ ‘ਚ ਗਏ ਤਾਂ ਵੇਖਿਆ ਕਿ ਲੀਡਿੰਗ ਏਅਰ-ਕ੍ਰਾਫਟਮੈਨ ਕ੍ਰਿਸ਼ਨ ਨੰਦਾ ਚੌਧਰੀ ਖੂਨ ਨਾਲ ਲਿਬੜਿਆ ਪਿਆ ਸੀ।

ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਕ੍ਰਿਸ਼ਨ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਲਨ ਦੇ ਸਿਵਲ ਹਸਪਤਾਲ ‘ਚ ਕ੍ਰਿਸ਼ਨ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਜਵਾਨ 24 ਸਾਲ ਦਾ ਤੇ ਗੋਮਤੀ, ਤ੍ਰਿਪੁਰਾ ਦਾ ਰਹਿਣ ਵਾਲਾ ਹੈ। ਪੁਲਿਸ ਜਵਾਨ ਦੀ ਖੁਦਕੁਸ਼ੀ ਦਾਂ ਅਸਲ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ।