Air Force Plane Crash: ਪ੍ਰਯਾਗਰਾਜ ਵਿੱਚ 21 ਜਨਵਰੀ, 2026 ਨੂੰ ਇੱਕ ਫੌਜ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੱਸ ਦਈਏ ਕਿ ਜਹਾਜ਼ ਅਚਾਨਕ ਡਗਮਗਾਉਣ ਲੱਗ ਪਿਆ ਅਤੇ ਸ਼ਹਿਰ ਦੇ ਵਿਚਕਾਰ ਇੱਕ ਤਲਾਅ ਵਿੱਚ ਜਾ ਡਿੱਗਿਆ। ਇਹ ਹਾਦਸਾ ਕੇਪੀ ਕਾਲਜ ਦੇ ਪਿੱਛੇ ਵਾਪਰਿਆ।
ਸਥਾਨਕ ਨਿਵਾਸੀਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਘਟਨਾ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚੀ। ਸੂਤਰਾਂ ਅਨੁਸਾਰ, ਸਥਾਨਕ ਲੋਕਾਂ ਨੇ ਤਿੰਨ ਲੋਕਾਂ ਨੂੰ ਬਚਾਇਆ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ।