ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਦੇ ਅੱਜ ਦੇ ਦੌਰੇ ਦੇ ਨਾਲ ਹੀ ਭਾਰਤ ਦਾ ਨਵਾਂ ਨਵੇਲਾ ਜਹਾਜ਼ ਏਅਰ ਇੰਡੀਆ-1 ਵੀ ਪਹਿਲੀ ਵਾਰ ਵਿਦੇਸ਼ੀ ਧਰਤੀ 'ਤੇ ਪਹੁੰਚਿਆ। ਏਅਰ ਇੰਡੀਆ-1 ਅਜਿਹਾ ਕਿਲ੍ਹਾ ਹੈ ਜਿਸਦੇ ਸੁਰੱਖਿਆ ਇੰਤਜ਼ਾਮ 'ਚ ਕੋਈ ਕਮੀ ਦੀ ਗੁੰਜ਼ਾਇਸ਼ ਨਹੀਂ। ਇਹ ਵੀਵੀਆਈਪੀ ਜਹਾਜ਼ ਅਜਿਹੇ ਐਂਡਵਾਂਸ ਕਮਿਊਨੀਕੇਸ਼ਨ ਸਿਸਟਮ ਨਾਲ ਲੈਸ ਹੈ, ਜੋ ਬਿਨਾਂ ਹੈਕ ਕੀਤੇ ਮਿਡ-ਏਅਰ 'ਚ ਆਡੀਓ ਤੇ ਵੀਡੀਓ ਕਮਿਊਨੀਕੇਸ਼ਨ ਫੰਕਸ਼ਨ ਦੀ ਸੁਵਿਧਾ ਦਿੰਦਾ ਹੈ। ਸੁਵਿਧਾਵਾਂ ਦੇ ਨਾਲ-ਨਾਲ ਸੁਰੱਖਿਆ ਨਾਲ ਜੁੜੇ ਸਾਰੇ ਆਧੁਨਿਕ ਉਪਕਰਨ ਏਅਰ ਇੰਡੀਆ-1 ਦਾ ਅਹਿਮ ਹਿੱਸਾ ਹਨ।


ਇਲੈਕਟ੍ਰੌਨਿਕ ਵਾਰਫੇਅਰ ਜੈਮਰ- ਜੋ ਦੁਸ਼ਮਨ ਦੇ ਜੀਪੀਐਸ ਤੇ ਡ੍ਰੋਨ ਸਿਗਨਲ ਨੂੰ ਬਲੌਕ ਕਰ ਦਿੰਦਾ ਹੈ।


ਮਿਰਰ ਵਾਲ ਸਿਸਟਮ-ਇੰਫ੍ਰਰੈਡ ਮਿਸਾਇਲ ਤੋਂ ਬਚਾਉਂਦੀ ਹੈ।


ਮਿਸਾਇਲ ਐਪਰੋਚ ਵਾਰਨਿੰਗ ਸਿਸਟਮ-ਮਿਜ਼ਾਇਲ ਨਾਕਾਮ ਕਰਨ 'ਚ ਮਦਦ ਦਿੰਦਾ ਹੈ।


ਚਾਫ ਐਂਡ ਫਲੇਅਰਸ ਸਿਸਟਮ- ਮਿਜ਼ਾਇਲ ਤੋਂ ਖਤਰਾ ਹੋਣ ਤੇ ਬਚਾਅ ਦਾ ਰਾਹ ਤਿਆਰ ਕਰਦਾ ਹੈ।


VVIP ਜਹਾਜ਼ ਦੇ ਤੌਰ 'ਤੇ ਏਅਰ ਇੰਡੀਆ-1 ਆਪਣੀ ਪਹਿਲੀ ਯਾਤਰਾ ਵੀਵੀਆਈਪੀ ਜਹਾਜ਼ ਦੇ ਤੌਰ 'ਤੇ ਏਅਰ ਇੰਡੀਆ-1 ਆਪਣੀ ਪਹਿਲੀ ਯਾਤਰਾ ਨਵੰਬਰ 2020 'ਚ ਕਰ ਚੁੱਕਾ ਹੈ। ਜਦੋਂ ਦੇਸ਼ ਦੇ ਰਾਸ਼ਟਰਪਤੀ ਦਿੱਲੀ ਤੋਂ ਚੇਨੱਈ ਗਏ ਸਨ। ਪਰ ਕੋਰੋਨਾ ਸੰਕਟ ਕਾਰਨ ਵੀਵੀਆਈਪੀ ਜਹਾਜ਼ਾਂ 'ਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦਾ ਵਿਦੇਸ਼ ਦੌਰਾ ਨਹੀਂ ਹੋ ਸਕਿਆ ਸੀ। ਅੱਜ ਇਸ ਜਹਾਜ਼ ਰਾਹੀਂ ਪੀਐਮ ਮੋਦੀ ਨੇ ਢਾਕਾ ਲਈ ਉਡਾਣ ਭਰੀ ਹੈ।


ਨਵੇਂ ਜਹਾਜ਼ ਦੀ ਬਾਲਣ ਖਪਤ ਪੁਰਾਣੇ ਜਹਾਜ਼ਾਂ ਦੇ ਮੁਕਾਬਲੇ ਬਿਹਤਰ ਹਨ। ਪੀਐਮ ਮੋਦੀ ਬੰਗਲਾਦੇਸ਼ ਦੀ ਹਵਾਈ ਸੀਮਾ 'ਚ ਸਤਖਿੜਾ, ਓਰਾਕਾਂਡੀ ਤੇ ਤੁੰਗੀਪੁਰਾ ਜਿਹੀਆਂ ਥਾਵਾਂ 'ਤੇ ਵੀ ਜਾਣਗੇ। ਪਰ ਢਾਕਾ ਤੋਂ ਆਪਣੇ ਇਸ ਸਫਰ ਦੌਰਾਨ ਉਹ ਭਾਰਤੀ ਹਵਾਈਫੌਜ ਦੇ ਹੈਲੀਕੌਪਟਰ ਦਾ ਇਸਤੇਮਾਲ ਕਰਨਗੇ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904