ਬੰਗਲੁਰੂ ਤੋਂ ਵਾਰਾਣਸੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਇੱਕ ਯਾਤਰੀ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਅੰਦਰ ਹੜਕੰਪ ਮੱਚ ਗਿਆ। ਯਾਤਰੀ ਸਹੀ ਪਾਸਕੋਡ ਨਾਲ ਅੰਦਰ ਗਿਆ, ਪਰ ਕੈਪਟਨ ਨੇ ਹਾਈਜੈਕਿੰਗ ਦੇ ਡਰੋਂ ਦਰਵਾਜ਼ਾ ਨਹੀਂ ਖੋਲ੍ਹਿਆ। ਉਹ ਆਦਮੀ ਅੱਠ ਹੋਰ ਯਾਤਰੀਆਂ ਨਾਲ ਯਾਤਰਾ ਕਰ ਰਿਹਾ ਸੀ। ਸਾਰੇ ਨੌਂ ਯਾਤਰੀਆਂ ਨੂੰ ਸੀਆਈਐਸਐਫ ਦੇ ਹਵਾਲੇ ਕਰ ਦਿੱਤਾ ਗਿਆ।

Continues below advertisement

ਉਸ ਯਾਤਰੀ ਨੇ ਸਹੀ ਪਾਸਕੋਡ ਵੀ ਪਾਇਆ, ਪਰ ਕੈਪਟਨ ਨੇ ਹਾਈਜੈਕ ਹੋਣ ਦੇ ਡਰ ਤੋਂ ਦਰਵਾਜਾ ਮਹੀਂ ਖੋਲ੍ਹਿਆ। ਇਹ ਵਿਅਕਤੀ ਆਪਣੇ 8 ਹੋਰ ਸਾਥੀਆਂ ਨਾਲ ਸਫਰ ਕਰ ਰਿਹਾ ਸੀ। ਇਨ੍ਹਾਂ ਸਾਰੇ 9 ਯਾਤਰੀਆਂ ਨੂੰ CISF ਨੂੰ ਸੌਂਪ ਦਿੱਤਾ ਗਿਆ।

Continues below advertisement

ਏਅਰ ਇੰਡੀਆ ਨੇ ਕਿਹਾ, "ਸਾਨੂੰ ਵਾਰਾਣਸੀ ਜਾਣ ਵਾਲੀ ਉਡਾਣ ਬਾਰੇ ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ। ਇੱਕ ਯਾਤਰੀ ਟਾਇਲਟ ਦੀ ਭਾਲ ਕਰਦਿਆਂ ਹੋਇਆਂ ਕਾਕਪਿਟ ਦੇ ਦੁਆਰ ਤੱਕ ਪਹੁੰਚ ਗਿਆ। ਅਸੀਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਜਹਾਜ਼ ਵਿੱਚ ਸਵਾਰ ਸੁਰੱਖਿਆ ਦੇ ਸਖ਼ਤ ਉਪਾਅ ਕੀਤੇ ਗਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਹੋਈ। ਇਸ ਮਾਮਲੇ ਦੀ ਸੂਚਨਾ ਅਧਿਕਾਰੀਆਂ ਨੂੰ ਲੈਂਡਿੰਗ ਦੇ ਸਮੇਂ ਦਿੱਤੀ ਗਈ ਸੀ ਅਤੇ ਇਸ ਵੇਲੇ ਜਾਂਚ ਚੱਲ ਰਹੀ ਹੈ।"