Air India: ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਫਲਾਈਟ 8 ਘੰਟੇ ਤੋਂ ਵੱਧ ਦੇਰੀ ਨਾਲ ਚੱਲਣ ਕਰਕੇ ਯਾਤਰੀਆਂ ਨੂੰ ਬਿਨਾਂ ਏਸੀ ਤੋਂ ਫਲਾਈਟ ਵਿੱਚ ਚੜ੍ਹਾਉਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕਰਕੇ ਕਈ ਯਾਤਰੀ ਬੇਹੋਸ਼ ਵੀ ਹੋ ਗਏ।


ਉੱਥੇ ਹੀ ਇੱਕ ਯਾਤਰੀ ਨੇ ਦੋਸ਼ ਲਾਇਆ ਕਿ ਅੱਠ ਘੰਟੇ ਦੀ ਦੇਰੀ ਹੋਣ ਕਰਕੇ ਕੁਝ ਲੋਕ ਜਹਾਜ਼ ਦੇ ਅੰਦਰ ਬੇਹੋਸ਼ ਹੋ ਗਏ, ਜਿਸ ਵਿੱਚ ਏਸੀ ਨਹੀਂ ਸੀ। ਪੱਤਰਕਾਰ ਸ਼ਵੇਤਾ ਪੁੰਜ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਫਲਾਈਟ ਨੰਬਰ AI 183 ਅੱਠ ਘੰਟੇ ਤੋਂ ਵੱਧ ਲੇਟ ਸੀ ਅਤੇ ਦਿੱਲੀ ਹਵਾਈ ਅੱਡੇ 'ਤੇ ਲੋਕਾਂ ਨੂੰ ਜਹਾਜ਼ ਵਿੱਚ ਚੜ੍ਹਨ ਅਤੇ ਬਿਨਾਂ ਏਸੀ ਤੋਂ ਬੈਠਣ ਲਈ ਮਜਬੂਰ ਕੀਤਾ ਗਿਆ।" ਇਸ ਦੌਰਾਨ ਕਈ ਯਾਤਰੀ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਜਹਾਜ਼ 'ਚੋਂ ਬਾਹਰ ਕੱਢਣ ਲਈ ਕਿਹਾ ਗਿਆ। ਉੱਥੇ ਹੀ ਦਿੱਲੀ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ, ਤਾਪਮਾਨ ਰਿਕਾਰਡ 52.9 ਡਿਗਰੀ ਤੱਕ ਪਹੁੰਚ ਗਿਆ ਸੀ। 


ਇਹ ਵੀ ਪੜ੍ਹੋ: Monsoon Update: ਕੇਰਲ ਅਤੇ ਉੱਤਰ-ਪੂਰਬ 'ਚ ਸਮੇਂ ਤੋਂ ਪਹਿਲਾਂ ਪਹੁੰਚਿਆ ਮਾਨਸੂਨ, ਕੀ ਉੱਤਰੀ ਭਾਰਤ 'ਚ ਵੀ ਹੋਵੇਗੀ ਜਲਦੀ ਐਂਟਰੀ? ਜਾਣੋ IMD ਦੀ ਭਵਿੱਖਬਾਣੀ





ਸ਼੍ਰੀਮਤੀ ਪੁੰਜ ਨੇ ਸਿਵਲ ਏਵੀਏਸ਼ਨ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਟੈਗ ਕਰਦਿਆਂ ਹੋਇਆਂ ਐਕਸ 'ਤੇ ਪੋਸਟ ਪਾ ਕੇ ਲਿਖਿਆ ਕਿ ਜੇਕਰ ਪ੍ਰਾਈਵੇਟ ਸੈਕਟਰ ਵਿੱਚ ਸਭ ਤੋਂ ਅਸਫਲ ਫਲਾਈਟ ਰਹੀ ਹੈ, ਤਾਂ ਉਹ ਏਅਰ ਇੰਡੀਆ ਹੈ।  ਡੀਜੀਸੀਏ ਏਆਈ 183 ਦੀ ਉਡਾਣ ਅੱਠ ਘੰਟੇ ਤੋਂ ਵੱਧ ਦੇਰੀ ਨਾਲ ਚੱਲੀ, ਯਾਤਰੀਆਂ ਨੂੰ ਏਅਰ ਕੰਡੀਸ਼ਨਿੰਗ ਤੋਂ ਬਿਨਾਂ ਜਹਾਜ਼ ਵਿੱਚ ਚੜ੍ਹਨ ਲਈ ਕਿਹਾ ਗਿਆ ਅਤੇ ਫਿਰ ਕੁਝ ਲੋਕ ਜਦੋਂ ਬੇਹੋਸ਼ ਹੋ ਗਏ ਤਾਂ ਉਨ੍ਹਾਂ ਨੂੰ ਉਤਾਰ ਦਿੱਤਾ ਗਿਆ। ਫਲਾਈਟ ਵਿੱਚ ਇਹ ਅਣਮਨੁੱਖੀ ਵਤੀਰਾ ਹੋਇਆ ਹੈ।" 







ਏਅਰ ਇੰਡੀਆ ਦੇ ਐਕਸ ਹੈਂਡਲ ਨੇ ਉਸ ਨੂੰ ਜਵਾਬ ਦਿੱਤਾ: "ਪਿਆਰੇ ਸ਼੍ਰੀਮਤੀ ਪੁੰਜ, ਇਸ ਪਰੇਸ਼ਾਨੀ ਲਈ ਸਾਨੂੰ ਅਫਸੋਸ ਹੈ। ਕਿਰਪਾ ਕਰਕੇ ਭਰੋਸਾ ਰੱਖੋ ਕਿ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਤੁਹਾਨੂੰ ਹੋ ਰਹੀ ਪਰੇਸ਼ਾਨੀ ਦੀ ਕਦਰ ਕਰ ਰਹੀ ਹੈ। ਅਸੀਂ ਆਪਣੀ ਟੀਮ ਨੂੰ ਯਾਤਰੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਸੁਚੇਤ ਕਰ ਰਹੇ ਹਾਂ।"


ਇਹ ਵੀ ਪੜ੍ਹੋ: Gurugram Fire: ਗੁਰੂਗ੍ਰਾਮ ਦੇ ਮਾਨੇਸਰ 'ਚ ਟੈਕਸਟਾਈਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਕਈ ਮੰਜ਼ਿਲਾਂ ਪ੍ਰਭਾਵਿਤ, ਲੱਖਾਂ ਦਾ ਸਾਮਾਨ ਸੜ ਕੇ ਸੁਆਹ