Air India Flight Air Returned: ਸ਼ੁੱਕਰਵਾਰ ਨੂੰ ਏਅਰ ਇੰਡੀਆ ਏਅਰਲਾਈਨਜ਼ ਦੇ ਇੱਕ ਜਹਾਜ਼ ਨੂੰ ਦਿੱਲੀ ਤੋਂ ਪੈਰਿਸ ਲਈ ਉਡਾਣ ਭਰਨ ਤੋਂ ਤੁਰੰਤ ਬਾਅਦ ਵਾਪਸ ਪਰਤਣਾ ਪਿਆ। ਫਲਾਈਟ AI143 ਦੇ ਟੇਕ-ਆਫ ਤੋਂ ਬਾਅਦ, ਦਿੱਲੀ ਏਟੀਸੀ ਨੇ ਆਪਣੇ ਚਾਲਕ ਦਲ ਨੂੰ ਰਨਵੇਅ 'ਤੇ ਟਾਇਰ ਦਾ ਮਲਬਾ ਦੇਖ ਕੇ ਸੂਚਿਤ ਕੀਤਾ, ਜਿਸ ਤੋਂ ਬਾਅਦ ਫਲਾਈਟ ਵਾਪਸ ਪਰਤ ਆਈ।
ਦੁਪਹਿਰ 2:18 'ਤੇ ਜਹਾਜ਼ ਦਿੱਲੀ 'ਚ ਸੁਰੱਖਿਅਤ ਉਤਰਿਆ। ਏਅਰ ਇੰਡੀਆ ਵੱਲੋਂ ਦੱਸਿਆ ਗਿਆ ਕਿ ਜਦੋਂ ਤੱਕ ਦਿੱਲੀ ਵਿੱਚ ਜਹਾਜ਼ ਦੀ ਜ਼ਰੂਰੀ ਜਾਂਚ ਕੀਤੀ ਜਾ ਰਹੀ ਹੈ, ਉਦੋਂ ਤੱਕ ਉਡਾਣ ਦੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਇੱਕ ਵਿਕਲਪਿਕ ਪ੍ਰਬੰਧ ਦੀ ਯੋਜਨਾ ਬਣਾਈ ਜਾ ਰਹੀ ਹੈ।
ਏਅਰ ਇੰਡੀਆ ਨੇ ਅਫਸੋਸ ਪ੍ਰਗਟ ਕੀਤਾ
ਇਸ ਦੇ ਨਾਲ ਹੀ ਏਅਰ ਇੰਡੀਆ ਨੇ ਕਿਹਾ, "ਸਾਨੂੰ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਲਈ ਅਫਸੋਸ ਹੈ ਪਰ ਹਮੇਸ਼ਾ ਦੀ ਤਰ੍ਹਾਂ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਸੁਰੱਖਿਆ ਏਅਰ ਇੰਡੀਆ ਦੀ ਸਭ ਤੋਂ ਵੱਡੀ ਤਰਜੀਹ ਹੈ।"
ਜਹਾਜ਼ ਵਿੱਚ 208 ਯਾਤਰੀ ਸਵਾਰ ਸਨ
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਜਹਾਜ਼ ਦਾ ਟਾਇਰ ਸ਼ਾਇਦ ਫਟ ਗਿਆ ਸੀ ਅਤੇ ਜਹਾਜ਼ ਵਿਚ ਲਗਭਗ 208 ਯਾਤਰੀ ਸਵਾਰ ਸਨ। ਇੱਕ ਏਅਰਲਾਈਨ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਤੋਂ ਪੈਰਿਸ ਲਈ ਇੱਕ ਹੋਰ ਉਡਾਣ ਰਾਤ ਕਰੀਬ 8.47 ਵਜੇ ਰਵਾਨਾ ਹੋਈ।
ਚਰਖੀ ਦਾਦਰੀ 'ਤੇ ਉਪਰ 40 ਮਿੰਟ ਤੱਕ ਚੱਕਰ ਲਾਉਂਦਾ ਰਿਹਾ ਜਹਾਜ਼
'ਫਲਾਈਟ ਰਾਡਾਰ' ਐਪ ਦੇ ਅਨੁਸਾਰ, ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਨੇ ਦਿੱਲੀ ਤੋਂ ਲਗਭਗ 100 ਕਿਲੋਮੀਟਰ ਦੂਰ ਹਰਿਆਣਾ ਦੇ ਚਰਖੀ ਦਾਦਰੀ ਦੇ ਉੱਪਰ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਨ ਤੋਂ ਪਹਿਲਾਂ ਲਗਭਗ 40 ਮਿੰਟ ਤੱਕ ਚੱਕਰ ਲਗਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।