Air India News: ਏਅਰ ਇੰਡੀਆ ਫਲਾਈਟ ਵਿਚ ਪਿਸ਼ਾਬ ਮਾਮਲਾ  (Air India Pee Case) ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਇਸ ਤੋਂ ਇਲਾਵਾ ਸਤੰਬਰ ਵਿੱਚ ਏਅਰ ਇੰਡੀਆ ਵਿੱਚ ਇੱਕ ਯਾਤਰੀ ਨਾਲ ਦੁਰਵਿਵਹਾਰ ਦੀ ਇੱਕ ਹੋਰ ਘਟਨਾ ਵਾਪਰੀ ਸੀ। ਸ਼ਨੀਵਾਰ ਨੂੰ ਏਅਰ ਇੰਡੀਆ ਨੇ ਕਿਹਾ, ਸਤੰਬਰ 'ਚ ਮੁੰਬਈ-ਲੰਡਨ ਫਲਾਈਟ 'ਚ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਇਸ ਤੋਂ ਬਾਅਦ ਦੁਰਵਿਵਹਾਰ ਕਰਨ ਵਾਲੇ ਯਾਤਰੀ ਨੂੰ ਮੈਟਰੋਪੋਲੀਟਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਯਾਤਰੀ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਉਸ ਨੇ ਅੱਠ ਸਾਲ ਦੀ ਬੱਚੀ ਨੂੰ ਅਣਉਚਿਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਵੀ ਕੀਤੀ ਸੀ।


ਲੜਕੀ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੀਤੀ ਕੋਸ਼ਿਸ਼ 


ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਘਟਨਾ 5 ਸਤੰਬਰ ਦੀ ਹੈ। ਲੜਕੀ ਦੀ ਮਾਂ ਅਤੇ 20 ਸਾਲਾ ਭਰਾ ਦੀ ਸ਼ਿਕਾਇਤ ਅਨੁਸਾਰ ਉਹ ਫਲਾਈਟ ਏਆਈ-131 ਵਿੱਚ ਸਫ਼ਰ ਕਰ ਰਹੇ ਸੀ। ਸਫਰ ਦੌਰਾਨ ਨਸ਼ੇ 'ਚ ਧੁੱਤ ਯਾਤਰੀ ਨੇ ਲੜਕੀ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ। ਡੀਜੀਸੀਏ (ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ) ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ।


ਹਾਲਾਂਕਿ, ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਲੈਂਡਿੰਗ 'ਤੇ ਮੈਟਰੋਪੋਲੀਟਨ ਪੁਲਿਸ ਦੁਆਰਾ ਫਲਾਈਟ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਏਅਰ ਇੰਡੀਆ ਦੇ ਕੈਬਿਨ ਕਰੂ ਨੇ ਮੈਟਰੋਪੋਲੀਟਨ ਪੁਲਿਸ ਨੂੰ ਇੱਕ ਬਿਆਨ ਦਿੱਤਾ ਅਤੇ ਦੱਸਿਆ ਕਿ ਘਟਨਾ ਦੀ ਸੂਚਨਾ 19 ਸਤੰਬਰ, 2022 ਨੂੰ ਡੀਜੀਸੀਏ ਨੂੰ ਦਿੱਤੀ ਗਈ ਸੀ। ਇਸ ਘਟਨਾ ਬਾਰੇ ਏਅਰ ਇੰਡੀਆ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰ ਨੇ ਯਾਤਰੀ ਦੀ ਮਦਦ ਕੀਤੀ।


ਏਅਰ ਇੰਡੀਆ ਪੁਸ਼ਟੀ ਕਰਦਿਆ ਕਹੀ ਇਹ ਗੱਲ


ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਏਅਰ ਇੰਡੀਆ ਪੁਸ਼ਟੀ ਕਰਦੀ ਹੈ ਕਿ 5 ਸਤੰਬਰ, 2022 ਨੂੰ ਮੁੰਬਈ-ਲੰਡਨ ਫਲਾਈਟ ਵਿੱਚ ਇੱਕ ਘਟਨਾ ਵਾਪਰੀ ਸੀ। ਕੈਬਿਨ ਕਰੂ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨੂੰ ਵੱਖ ਕਰ ਦਿੱਤਾ। ਪੀੜਤਾ ਦੀ ਤੁਰੰਤ ਮਦਦ ਕੀਤੀ ਗਈ ਅਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬਦਲਵੀਂਆਂ ਸੀਟਾਂ 'ਤੇ ਜਾਣ ਲਈ ਮਦਦ ਕਰਨ ਸਮੇਤ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਗਈ। ਬੁਲਾਰੇ ਨੇ ਅੱਗੇ ਕਿਹਾ ਕਿ ਦੋਸ਼ੀ ਯਾਤਰੀ ਨੂੰ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਵੀ ਉਹ ਦੁਰਵਿਵਹਾਰ ਕਰਦਾ ਰਿਹਾ। ਇਸ ਤੋਂ ਬਾਅਦ ਉਸ 'ਤੇ ਕਾਰਵਾਈ ਕੀਤੀ ਗਈ।


ਲੜਕੀ ਦੀ ਮਾਂ ਨੇ ਸ਼ਿਕਾਇਤ 'ਚ ਕਹੀ ਇਹ ਗੱਲ


ਏਅਰਲਾਈਨ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਲੜਕੀ ਦੀ ਮਾਂ ਨੇ ਕਿਹਾ ਕਿ ‘ਮੇਰਾ ਬੇਟਾ ਜਿਸ ਦੀ ਉਮਰ 20 ਸਾਲ ਹੈ ਅਤੇ ਬੇਟੀ ਜੋ 8 ਸਾਲ ਦੀ ਹੈ, ਨੂੰ ਇੱਕ ਸ਼ਰਾਬੀ ਯਾਤਰੀ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਟਾਟਾ ਏਅਰ ਇੰਡੀਆ ਦੇ ਸਟਾਫ ਵੱਲੋਂ ਜ਼ਿਆਦਾ ਸ਼ਰਾਬ ਪਰੋਸੀ ਗਈ ਸੀ। ਉਸਨੇ ਮੇਰੀ ਧੀ ਨੂੰ ਅਣਉਚਿਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ। ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਫਲਾਈਟ ਸਟਾਫ ਨੂੰ ਸਮੇਂ ਸਿਰ ਪ੍ਰਤੀਕਿਰਿਆ ਕਰਨੀ ਚਾਹੀਦੀ ਸੀ, ਪਰ ਇਸ ਨੂੰ ਹਟਾਉਣ ਦੀ ਖੇਚਲ ਨਹੀਂ ਕੀਤੀ। ਘਟਨਾ ਉਦੋਂ ਵਾਪਰੀ ਜਦੋਂ ਲੜਕੀ ਅਤੇ ਉਸ ਦਾ ਭਰਾ ਸੁੱਤੇ ਪਏ ਸਨ।