ਦੂਜੇ ਦੇਸ਼ 'ਚ ਫਸੇ ਭਾਰਤੀਆਂ ਨੂੰ ਕੱਢਣ ਜਾ ਰਹੇ ਜਹਾਜ਼ ਦਾ ਪਾਇਲਟ ਕੋਰੋਨਾ ਪੌਜ਼ੇਟਿਵ, ਅੱਧ ਚੋਂ ਮੁੜੀ ਉਡਾਣ
ਏਬੀਪੀ ਸਾਂਝਾ | 30 May 2020 03:31 PM (IST)
ਏਅਰ ਇੰਡੀਆ ਦੀ ਉਡਾਣ (ਏਆਈ -1945) ਵੰਦੇ ਭਾਰਤ ਮਿਸ਼ਨ ਦੇ ਤਹਿਤ ਦਿੱਲੀ ਤੋਂ ਮੋਸਕੋ ਜਾ ਰਹੀ ਸੀ।
ਨਵੀਂ ਦਿੱਲੀ: ਏਅਰ ਇੰਡੀਆ ਦੀ ਉਡਾਣ (ਏਆਈ -1945) ਵੰਦੇ ਭਾਰਤ ਮਿਸ਼ਨ ਦੇ ਤਹਿਤ ਦਿੱਲੀ ਤੋਂ ਮੋਸਕੋ ਜਾ ਰਹੀ ਸੀ।ਜਿਸ ਨੂੰ ਅੱਧੇ ਰੱਸਤੇ ਤੋਂ ਵਾਪਿਸ ਬੁਲਾ ਲਿਆ ਗਿਆ ਕਿਉਂਕਿ ਜਹਾਜ਼ ਦੇ ਪਾਇਲਟ ਦੀ ਕੋਵਿਡ-19 ਟੈਸਟ ਰਿਪੋਰਟ ਪੌਜ਼ੇਟਿਵ ਆਈ ਸੀ। ਜਿਸ ਤੋਂ ਬਾਅਦ ਹਵਾਈ ਜਹਾਜ਼ ਨੂੰ ਦਿੱਲੀ ਏਅਰਪੋਰਟ 'ਤੇ ਸੈਨੀਟਾਇਜ਼ ਕੀਤਾ ਜਾ ਰਿਹਾ ਹੈ। ਇਹ ਉਡਾਣਾ ਲੌਕਡਾਊਨ ਕਾਰਨ ਫਸੇ ਭਾਰਤੀਆਂ ਨੂੰ ਕੱਢਣ ਲਈ ਜਾ ਰਹੀ ਸੀ। ਪਰ ਪਾਇਲਟ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਉਣ ਕਾਰਨ ਇਸ ਨੂੰ ਵਾਪਿਸ ਬੁਲਾ ਲਿਆ ਗਿਆ। ਇਹ ਵੀ ਪੜ੍ਹੋ: ਕੋਰੋਨਾਵਾਇਰਸ ਨਾਲ ਲੜਾਈ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ