Air India Flight Skids off Runway during Landing at Jabalpur Airport DGCA orders probe


ਨਵੀਂ ਦਿੱਲੀ: ਏਅਰ ਇੰਡੀਆ ਦੀ ਦਿੱਲੀ ਤੋਂ ਜਬਲਪੁਰ ਜਾ ਰਹੀ ਫਲਾਈਟ ਵਿਚ ਸਵਾਰ ਯਾਤਰੀਆਂ ਦੀ ਜਾਨ ਉਸ ਸਮੇਂ ਖ਼ਤਰੇ 'ਚ ਪੈ ਗਈ ਜਦੋਂ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਦਿੱਲੀ ਤੋਂ ਜਬਲਪੁਰ ਜਾਣ ਵਾਲੀ ਫਲਾਈਟ ਜਿਵੇਂ ਹੀ ਡੁਮਨਾ ਏਅਰਪੋਰਟ 'ਤੇ ਲੈਂਡ ਕਰਨ ਵਾਲੀ ਸੀ ਤਾਂ ਫਲਾਈਟ ਰਨਵੇਅ ਤੋਂ ਉਤਰ ਗਈ ਅਤੇ ਏਅਰ ਸਟ੍ਰਿਪ ਦੇ ਪਾਸੇ ਮਿੱਟੀ 'ਚ ਧਸ ਗਈ। ਇਸ ਕਾਰਨ ਜਹਾਜ਼ ਦੇ ਅਗਲੇ ਹਿੱਸੇ 'ਚ ਲੱਗਾ ਲੈਂਡਿੰਗ ਫਰੰਟ ਵ੍ਹੀਲ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।


ਡੁਮਨਾ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਫਲਾਈਟ ਨੰਬਰ ਈ-9167 ਬੇਕਾਬੂ ਹੋ ਕੇ ਰਨਵੇ ਤੋਂ ਫਿਸਲਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ। ਸੂਚਨਾ ਮਿਲਣ 'ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਰਨਵੇਅ 'ਤੇ ਪਹੁੰਚੇ ਅਤੇ ਜਹਾਜ਼ 'ਚ ਸਵਾਰ ਯਾਤਰੀਆਂ ਨੂੰ ਦਿਲਾਸਾ ਦਿੱਤਾ। ਸ਼ੁਕਰ ਹੈ ਕਿ ਇਸ ਹਾਦਸੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਜਦੋਂ ਜਹਾਜ਼ ਰਨਵੇਅ ਤੋਂ ਫਿਸਲ ਗਿਆ ਤਾਂ ਜਹਾਜ਼ ਵਿੱਚ ਸਵਾਰ ਸਾਰੇ 35 ਯਾਤਰੀ ਦਹਿਸ਼ਤ ਵਿੱਚ ਸੀ ਅਤੇ ਕਾਫੀ ਦੇਰ ਤੱਕ ਸਥਿਤੀ ਉਥਲ-ਪੁਥਲ ਵਾਲੀ ਬਣੀ ਰਹੀ।


ਸਾਵਧਾਨੀ ਦੇ ਤੌਰ 'ਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨੂੰ ਰਨਵੇ 'ਤੇ ਬੁਲਾਇਆ। ਏਅਰ ਇੰਡੀਆ ਦੀ ਨਿਯਮਤ ਉਡਾਣ ਹਾਦਸੇ ਤੋਂ ਕਿਵੇਂ ਬਚੀ ਇਸ ਬਾਰੇ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ ਅਤੇ ਉਹ ਬੇਕਾਬੂ ਹੋ ਕੇ ਫਲਾਈਟ ਦੇ ਰਨਵੇ ਤੋਂ ਫਿਸਲ ਜਾਣ ਦੀ ਘਟਨਾ ਦੀ ਜਾਂਚ ਦੀ ਗੱਲ ਕਰ ਰਹੇ ਹਨ।


ਇਹ ਵੀ ਪੜ੍ਹੋ: IPL 2022: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਇਸ ਖਿਡਾਰੀ ਨੂੰ ਬਣਾਇਆ ਕਪਤਾਨ ਤਾਂ ਵਿਰਾਟ ਕੋਹਲੀ ਨੇ ਕਹੀ ਇਹ ਗੱਲ