Faf du Plessis the new captain of Royal Challengers Bangalore from IPL 2022


RCB New Captain: ਰਾਇਲ ਚੈਲੰਜਰਜ਼ ਬੰਗਲੌਰ ਨੇ ਫਾਫ ਡੂ ਪਲੇਸਿਸ ਨੂੰ ਆਈਪੀਐਲ 2022 ਲਈ ਆਪਣਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਟੀਮ ਦੇ ਕਪਤਾਨ ਸੀ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਆਰਸੀਬੀ ਦੀ ਜ਼ਿੰਮੇਵਾਰੀ ਡੁਪਲੇਸਿਸ ਨੂੰ ਦਿੱਤੀ ਗਈ। ਡੁਪਲੇਸਿਸ ਨੂੰ RCB ਨੇ IPL 2022 ਦੀ ਨਿਲਾਮੀ ਵਿੱਚ 7 ​​ਕਰੋੜ ਰੁਪਏ ਦੀ ਬੋਲੀ ਨਾਲ ਖਰੀਦਿਆ। ਇਸ ਤੋਂ ਪਹਿਲਾਂ ਉਹ ਚੇਨਈ ਸੁਪਰ ਕਿੰਗਜ਼ ਲਈ ਖੇਡ ਰਿਹਾ ਸੀ।






ਡੁਪਲੇਸਿਸ ਦੇ ਆਈਪੀਐਲ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਇਹ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ। ਉਸ ਨੇ ਹੁਣ ਤੱਕ 100 ਮੈਚ ਖੇਡੇ ਗਏ ਅਤੇ ਇਨ੍ਹਾਂ 'ਚ ਉਸ ਨੇ 2935 ਦੌੜਾਂ ਬਣਾਈਆਂ ਹਨ। ਡੂ ਪਲੇਸਿਸ ਨੇ ਇਸ ਦੌਰਾਨ 22 ਅਰਧ ਸੈਂਕੜੇ ਲਗਾਏ ਹਨ। ਉਸ ਨੇ ਪਿਛਲੇ ਸੈਸ਼ਨ ਦੇ ਆਪਣੇ ਆਖਰੀ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਡੂ ਪਲੇਸਿਸ ਨੇ 59 ਗੇਂਦਾਂ ਦਾ ਸਾਹਮਣਾ ਕਰਦਿਆਂ 7 ਚੌਕੇ ਅਤੇ 3 ਛੱਕੇ ਲਗਾਏ।


ਡੁਪਲੇਸਿਸ ਨੂੰ ਕਪਤਾਨ ਬਣਾਏ ਜਾਣ ਤੋਂ ਬਾਅਦ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਡੁਪਲੇਸਿਸ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਖੁਸ਼ੀ ਜ਼ਾਹਰ ਕੀਤੀ।


ਇੱਥੇ ਵੇਖੋ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ:


 






ਇਹ ਵੀ ਪੜ੍ਹੋ: ਕੇਜਰੀਵਾਲ ਦੇ ਪੈਰੀ ਹੱਥ ਲਾਉਣ 'ਤੇ ਭਗਵੰਤ ਮਾਨ 'ਤੇ ਭੜਕੇ ਸਿਰਸਾ ਨੇ ਕਿਹਾ ਮਾਨ ਨੇ ਕੀਤਾ ਪੰਜਾਬ ਅਤੇ ਪੰਜਾਬੀਆਂ ਨੂੰ ਕੀਤਾ ਸ਼ਰਮਸਾਰ