ਨਵੀਂ ਦਿੱਲੀ: ਏਅਰ ਇੰਡੀਆ ਨੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਭਾਰਤ ਤੇ ਆਸਟਰੇਲੀਆ ਦਰਮਿਆਨ ਅੱਠ ਉੱਡਣਾਂ ਦਾ ਐਲਾਨ ਕੀਤੀ ਹੈ। ਇਹ ਉਡਾਣਾਂ 1 ਤੋਂ 14 ਜੁਲਾਈ ਤੱਕ ਚੱਲਣਗੀਆਂ।ਇਨ੍ਹਾਂ ਉਡਾਣਾਂ ਲਈ ਬੁਕਿੰਗ 28 ਜੂਨ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ-ਸਿਰਫ ਏਅਰ ਇੰਡੀਆ ਦੀ ਵੈੱਬਸਾਈਟ ਤੇ।


ਰਾਸ਼ਟਰੀ ਕੈਰੀਅਰ ਏਅਰ ਇੰਡੀਆ ਨੇ ਕਿਹਾ ਕਿ ਉਡਾਣਾਂ ਸਿਡਨੀ ਤੇ ਮੈਲਬੌਰਨ ਲਈ ਜਾਣਗੀਆਂ।ਦੋਨਾਂ ਜਗ੍ਹਾਂ ਲਈ ਚਾਰ-ਚਾਰ ਉਡਾਣਾਂ ਹੋਣਗੀਆਂ। ਮਈ ਤੋਂ, ਏਅਰ ਇੰਡੀਆ ਵੰਦੇ ਭਾਰਤ ਮਿਸ਼ਨ ਚਲਾ ਰਹੀ ਹੈ, ਜੋ ਹਾਲ ਹੀ ਵਿੱਚ ਅਮਰੀਕਾ, ਫਰਾਂਸ ਅਤੇ ਯੂਏਈ ਸਰਕਾਰ ਦੇ ਏਕਾਧਿਕਾਰ ਉੱਤੇ ਇਤਰਾਜ਼ ਜਤਾਉਣ ਤੋਂ ਬਾਅਦ ਰਾਡਾਰ ਉੱਤੇ ਆਈ ਹੈ, ਕਿਉਂਕਿ ਕੋਈ ਵਿਦੇਸ਼ੀ ਏਅਰਲਾਇੰਸ ਭਾਰਤ ਵਿੱਚ ਦਾਖਲ ਨਹੀਂ ਹੋ ਸਕਦੀ, ਹਾਲਾਂਕਿ ਏਅਰ ਇੰਡੀਆ ਇਨ੍ਹਾਂ ਵਦੇਸ਼ੀ ਮੁਲਕਾਂ ਵਿੱਚ ਵੰਦੇ ਭਾਰਤ ਮਿਸ਼ਨ ਤਹਿਤ ਦਾਖਲ ਹੋ ਰਹੀ ਹੈ। ਏਅਰ ਇੰਡੀਆ ਵੱਲੋਂ ਅੰਤਰ ਰਾਸ਼ਟਰੀ ਹਵਾਈ ਆਵਾਜਾਈ ਕੀਤੀ ਜਾ ਰਹੀ ਹੈ।