ਨਵੀਂ ਦਿੱਲੀ: ਐਲਏਸੀ 'ਤੇ ਚੀਨੀ ਲੜਾਕੂ ਜਹਾਜ਼ਾਂ ਤੇ ਹੈਲੀਕੌਪਟਰਾਂ ਦੀਆਂ ਵਧਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਭਾਰਤ ਨੇ ਪੂਰਬ ਲੱਦਾਖ 'ਚ ਧਰਤੀ ਤੋਂ ਹਵਾ 'ਚ ਮਾਰ ਕਰ ਸਕਣਦੇ ਸਮਰੱਥ ਮਿਜ਼ਾਈਲ ਪ੍ਰਣਾਲੀ ਤਾਇਨਾਤ ਕਰ ਦਿੱਤੀ ਹੈ। ਇਸ ਪ੍ਰਣਾਲੀ 'ਚ ਆਕਾਸ਼ ਮਿਜ਼ਾਈਲ ਸ਼ਾਮਲ ਹੈ ਜੋ ਕਿਸੇ ਵੀ ਗੁਸਤਾਖੀ ਤੇ ਚੀਨੀ ਜਹਾਜ਼ਾਂ ਨੂੰ ਪਲਕ ਝਪਕਦਿਆਂ ਤਬਾਹ ਕਰਨ ਦੇ ਸਮਰੱਥ ਹੈ।


ਭਾਰਤੀ ਫੌਜ ਵੱਲੋਂ ਚੀਨ ਨਾਲ ਲੱਗਦੀ 3,488 ਕਿਮੀ ਲੰਬੀ ਸਰਹੱਦ 'ਤੇ ਫੌਜ ਦੇ ਨਾਲ-ਨਾਲ ਲਾਧੂ ਲੜਾਕੂ ਸਮੱਗਰੀ ਪਹੁੰਚਾਈ ਹੈ। ਸੂਤਰਾਂ ਅਨੁਸਾਰ ਭਾਰਤੀ ਫੌਜ ਵੱਲੋਂ ਪੂਰਬੀ ਲੱਦਾਖ ਖੇਤਰ ਵਿੱਚ ਤਿੰਨ ਹੋਰ ਡਿਵੀਜ਼ਨਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਅਸਲ ਕੰਟਰੋਲ ਰੇਖਾ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਜਾ ਸਕੇ।


ਭਾਰਤ ਦੇ ਇੱਕ ਸੀਨੀਅਰ ਫੌਜੀ ਅਧਿਕਾਰੀ ਮੁਤਾਬਕ ਚੀਨ ਮਗਰੋਂ ਭਾਰਤ ਨੇ ਤਾਇਨਾਤੀ ਕੀਤੀ ਹੈ। ਇਸ ਤੋਂ ਇਲਾਵਾ ਭਾਰਤੀ ਜਲ ਸੈਨਾ ਤੇ ਭਾਰਤੀ ਹਵਾਈ ਸੈਨਾ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ। ਭਾਰਤੀ ਹਵਾਈ ਫੌਜ ਨੇ ਲੱਦਾਖ ਲਈ ਕਈ ਐਸਏਜੀਡਬਲਿਊ ਸਿਸਟਮ ਤਾਇਨਾਤ ਕੀਤੇ ਹਨ।


ਪੂਰਬੀ ਲੱਦਾਖ ਦੇ ਚਾਰ ਮੁੱਖ ਖੇਤਰਾਂ ਗਲਵਾਨ ਘਾਟੀ ਹੌਟ ਸਪਰਿੰਗਜ਼, ਦੇਪਸਾਂਗ ਤੇ ਪੈਂਗੌਂਗ ਝੀਲ ’ਤੇ ਸਥਿਤੀ ਤਣਾਅ ਭਰਪੂਰ ਹੈ। ਓਧਰ ਚੀਨੀ ਫੌਜ ਪੈਂਗੌਂਗ ਝੀਲ ’ਤੇ ਫਿੰਗਰ 4 ਤੱਕ ਆ ਗਏ ਹਨ ਜਿੱਥੇ ਉਹ ਆਪਣੇ 120 ਵਾਹਨ ਤੇ ਦਰਜਨਾਂ ਕਿਸ਼ਤੀਆਂ ਲੈ ਆਏ ਹਨ।


ਚੀਨੀ ਫੌਜਾਂ ਨੇ ਗਲਵਾਨ ਦੇ ਪੂਰਬ ਵਿੱਚ ਦੇਪਸਾਂਗ ਬੱਲਜ ਨੇੜਲੇ ਖੇਤਰ ਵਿੱਚ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਚੀਨ ਤੇ ਭਾਰਤ ਵਿਚਾਲੇ ਤਣਾਅ ਬਣਿਆ ਹੋਇਆ ਹੈ। ਇਸ ਦੇ ਮੱਦੇਨਜ਼ਰ ਭਾਰਤੀ ਫੌਜ ਸਰਹੱਦ 'ਤੇ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।



ਇਹ ਵੀ ਪੜ੍ਹੋ: