ਨਵੀਂ ਦਿੱਲੀ: ਏਅਰ ਇੰਡੀਆ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਅਕਸਰ ਆਖਰੀ ਸਮੇਂ ਟ੍ਰੈਵਲ ਕਰਨ ਵਾਲਿਆਂ ਨੂੰ ਜਹਾਜ਼ ਦੀ ਟਿਕਟ ਮਹਿੰਗੀ ਮਿਲਦੀ ਹੈ ਪਰ ਏਅਰ ਇੰਡੀਆ ਨੇ ਲਾਸਟ ਮਿੰਟ ਟ੍ਰੈਵਲਰਸ ਨੂੰ ਰਾਹਤ ਦਿੱਤੀ ਹੈ। ਏਅਰ ਇੰਡੀਆ ਦੇ ਟਿਕਟ ‘ਤੇ ਆਖਰੀ ਤਿੰਨ ਘੰਟਿਆਂ ‘ਚ ਬੁਕਿੰਗ ‘ਤੇ 40 ਫੀਸਦ ਤਕ ਦੀ ਛੂਟ ਦਿੱਤੀ ਜਾਵੇਗੀ।
ਇਹ ਨਿਯਮ ਸਿਰਫ ਘਰੇਲੂ ਉਡਾਣਾਂ ‘ਤੇ ਹੀ ਲਾਗੂ ਹੋਵੇਗਾ। ਕੰਪਨੀ ਨੇ ਇਹ ਫੈਸਲਾ ਅੱਜ ਏਅਰ ਇੰਡੀਆ ਦੇ ਹੈੱਡਕੁਆਟਰਸ ‘ਚ ਕੰਪਨੀ ਦੀ ਰਿਵੀਊ ਮੀਟਿੰਗ ‘ਚ ਕੀਤਾ ਹੈ। ਇਸ ਲਈ ਟਿਕਟ ਏਅਰ ਇੰਡੀਆ ਦੇ ਸਾਰੇ ਆਉਟਲੈੱਟਸ ‘ਤੇ ਖਰੀਦ ਸਕੋਗੇ ਜਿਸ ‘ਚ ਏਅਰ ਇੰਡੀਆ ਦੇ ਬੁਕਿੰਗ ਕਾਉਂਟਰਸ, ਮੋਬਾਈਲ ਐਪ ਤੇ ਵੈੱਬਸਾਈਟਸ ਦੇ ਨਾਲ ਟ੍ਰੈਵਲ ਏਜੰਟਸ ਵੱਲੋਂ ਲਏ ਗਏ ਟਿਕਟ ਵੀ ਸ਼ਾਮਲ ਹੋਣਗੇ।
ਇਹ ਫੈਸਲਾ ਖਾਸ ਤੌਰ ‘ਤੇ ਐਵੀਏਸ਼ਨ ਸੈਕਟਰ ਲਈ ਕਾਫੀ ਰਾਹਤ ਭਰਿਆ ਹੋ ਸਕਦਾ ਹੈ। ਇਸ ਤਹਿਤ ਲਾਸਟ ਮਿੰਟ ਟ੍ਰੈਵਲਰਸ ਨੂੰ ਜੋ ਪਹਿਲਾਂ ਭਾਰੀ ਕੀਮਤ ਅਦਾ ਕਰਨੀ ਪੈਂਦੀ ਸੀ, ਉਸ ਤੋਂ ਛੁਟਕਾਰਾ ਮਿਲੇਗਾ ਤੇ ਉਹ ਸਸਤੇ ਕਿਰਾਇਆਂ ‘ਤੇ ਸਫ਼ਰ ਕਰ ਸਕਣਗੇ।
ਏਅਰ ਇੰਡੀਆ ਵੱਲ਼ੋਂ ਟਿਕਟ 'ਤੇ 40% ਛੂਟ, ਉਡਾਣ ਤੋਂ 3 ਘੰਟੇ ਪਹਿਲਾਂ ਬੁਕਿੰਗ 'ਤੇ ਤੋਹਫਾ
ਏਬੀਪੀ ਸਾਂਝਾ
Updated at:
10 May 2019 05:45 PM (IST)
ਏਅਰ ਇੰਡੀਆ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਅਕਸਰ ਆਖਰੀ ਸਮੇਂ ਟ੍ਰੈਵਲ ਕਰਨ ਵਾਲਿਆਂ ਨੂੰ ਜਹਾਜ਼ ਦੀ ਟਿਕਟ ਮਹਿੰਗੀ ਮਿਲਦੀ ਹੈ ਪਰ ਏਅਰ ਇੰਡੀਆ ਨੇ ਲਾਸਟ ਮਿੰਟ ਟ੍ਰੈਵਲਰਸ ਨੂੰ ਰਾਹਤ ਦਿੱਤੀ ਹੈ।
- - - - - - - - - Advertisement - - - - - - - - -