ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ ਇੱਕੋ-ਇੱਕ ਬਚੇ ਵਿਸ਼ਵਾਸ ਕੁਮਾਰ ਰਮੇਸ਼ ਨੇ ਦੱਸਿਆ ਕਿ ਉਡਾਣ ਦੇ ਕਰੈਸ਼ ਹੋਣ ਤੋਂ ਸਿਰਫ਼ 30 ਸਕਿੰਟ ਪਹਿਲਾਂ ਕੀ ਹੋਇਆ ਸੀ। ਉਸ ਨੇ ਦੱਸਿਆ ਕਿ ਜਹਾਜ਼ ਤੋਂ ਛਾਲ ਮਾਰਨ ਦੇ ਬਾਵਜੂਦ, ਉਸ ਨੂੰ ਕੁਝ ਨਹੀਂ ਹੋਇਆ ਕਿਉਂਕਿ ਜਹਾਜ਼ ਦਾ ਉਹ ਹਿੱਸਾ ਜਿੱਥੇ ਉਹ ਬੈਠਾ ਸੀ, ਜ਼ਮੀਨ 'ਤੇ ਡਿੱਗ ਗਿਆ। ਉਸ ਨੇ ਦੱਸਿਆ ਕਿ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਕੋਈ ਵੀ ਕੁਝ ਸਮਝ ਨਹੀਂ ਸਕਿਆ।

ਏਅਰ ਇੰਡੀਆ ਦੀ AI171 ਉਡਾਣ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ, ਪਰ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਜਹਾਜ਼ ਵਿੱਚ ਸਵਾਰ ਸਾਰੇ 241 ਲੋਕ, ਜਿਨ੍ਹਾਂ ਵਿੱਚ ਚਾਲਕ ਦਲ ਦੇ ਮੈਂਬਰ ਅਤੇ ਪਾਇਲਟ ਸ਼ਾਮਲ ਸਨ, ਦੀ ਮੌਤ ਹੋ ਗਈ। ਰਮੇਸ਼ ਇਕਲੌਤਾ ਵਿਅਕਤੀ ਹੈ ਜੋ ਇਸ ਭਿਆਨਕ ਹਾਦਸੇ ਤੋਂ ਬਚ ਗਿਆ। ਉਸ ਨੇ ਕਿਹਾ ਕਿ ਉਸ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸ ਇਸ ਹਾਦਸੇ ਵਿੱਚ ਕਿਵੇਂ ਬਚ ਗਿਆ, ਜਿਸ ਵਿੱਚ 265 ਲੋਕਾਂ ਦੀਆਂ ਜਾਨਾਂ ਗਈਆਂ। ਜਹਾਜ਼ ਦਾ ਇੱਕ ਹਿੱਸਾ ਮੈਡੀਕਲ ਕਾਲਜ ਦੀ ਮੈਸ 'ਤੇ ਜਾ ਡਿੱਗਿਆ, ਜਿਸ ਕਾਰਨ ਸਥਾਨਕ ਲੋਕਾਂ ਦੀਆਂ ਵੀ ਜਾਨਾਂ ਗਈਆਂ।

 ਰਮੇਸ਼ ਬ੍ਰਿਟਿਸ਼ ਨਾਗਰਿਕ ਹੈ ਅਤੇ ਲੀਸੇਸਟਰ ਵਿੱਚ ਰਹਿੰਦਾ ਹੈ, ਉਸ ਨੇ ਕਿਹ ਕਿ ਜਹਾਜ਼ ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਤੱਕ ਨੌਂ ਘੰਟੇ ਦੀ ਯਾਤਰਾ ਨੂੰ ਪੂਰਾ ਕਰਨ ਲਈ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਰੁਕ ਗਿਆ ਅਤੇ ਹਰੀਆਂ ਅਤੇ ਚਿੱਟੀਆਂ ਲਾਈਟਾਂ ਜਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਰਮੇਸ਼ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਪੁੱਛਿਆ।

ਡੀਡੀ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਰਮੇਸ਼ ਨੇ ਕਿਹਾ, "ਇਹ ਸਭ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਕਿਵੇਂ ਬਚ ਗਿਆ।" ਉਸਨੇ ਕਿਹਾ, "ਇੱਕ ਪਲ ਲਈ ਮੈਨੂੰ ਲੱਗਿਆ ਕਿ ਮੈਂ ਮਰਨ ਵਾਲਾ ਹਾਂ, ਪਰ ਜਦੋਂ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਮੈਂ ਜ਼ਿੰਦਾ ਸੀ। ਮੈਂ ਆਪਣੀ ਸੀਟ ਬੈਲਟ ਖੋਲ੍ਹੀ ਅਤੇ ਬਾਹਰ ਆ ਗਿਆ।"

ਰਮੇਸ਼ ਨੇ ਕਿਹਾ, 'ਮੇਰੀਆਂ ਅੱਖਾਂ ਦੇ ਸਾਹਮਣੇ ਏਅਰਹੋਸਟੈੱਸ ਅੰਕਲ-ਆਂਟੀਆਂ ਦੀ ਮੌਤ ਹੋ ਗਈ। ਇੱਕ ਮਿੰਟ ਦੇ ਅੰਦਰ ਇਦਾਂ ਲੱਗਿਆ ਕਿ ਜਿਵੇਂ ਜਹਾਜ਼ ਰੁੱਕ ਗਿਆ ਹੈ। ਹਰੀਆਂ ਅਤੇ ਚਿੱਟੀਆਂ ਲਾਈਟਾਂ ਚਮਕ ਰਹੀਆਂ ਸਨ। ਇੰਝ ਲੱਗ ਰਿਹਾ ਸੀ ਜਿਵੇਂ ਉਹ ਜਹਾਜ਼ ਨੂੰ ਹੋਰ ਗਤੀ ਦੇਣ ਲਈ ਦੌੜ ਰਹੇ ਸਨ ਅਤੇ ਜਹਾਜ਼ ਕਿਸੇ ਇਮਾਰਤ ਨਾਲ ਟਕਰਾ ਗਿਆ।'

ਰਮੇਸ਼ ਅਹਿਮਦਾਬਾਦ-ਲੰਡਨ AI171 ਉਡਾਣ ਚਲਾਉਣ ਵਾਲੇ 12 ਸਾਲ ਪੁਰਾਣੇ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਦੀ ਸੀਟ ਨੰਬਰ 11A 'ਤੇ ਬੈਠਾ ਸੀ, ਇਹ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੀ ਇਕਾਨਮੀ ਕਲਾਸ ਦੀ ਪਹਿਲੀ ਲਾਈਨ ਦੀਆਂ ਛੇ ਸੀਟਾਂ ਵਿੱਚੋਂ ਇੱਕ ਹੈ। ਸੀਟ ਦੇ ਨਕਸ਼ੇ ਦੇ ਅਨੁਸਾਰ, ਇਹ ਐਮਰਜੈਂਸੀ ਐਗਜ਼ਿਟ ਦੇ ਨੇੜੇ ਅਤੇ ਜਹਾਜ਼ ਦੇ ਫਲਾਈਟ ਅਟੈਂਡੈਂਟ ਲਈ ਬਣਾਈ ਗਈ ਜਗ੍ਹਾ ਦੇ ਨਾਲ ਲੱਗਦੀ ਇੱਕ ਖਿੜਕੀ ਵਾਲੀ ਸੀਟ ਸੀ।

ਰਮੇਸ਼ ਨੇ ਕਿਹਾ ਕਿ ਜਹਾਜ਼ ਵਿੱਚ ਉਹ ਜਿੱਥੇ ਉਹ ਬੈਠੇ ਸਨ, ਉਹ ਹਿੱਸਾ ਹੋਸਟਲ ਨਾਲ ਨਹੀਂ ਟਕਰਾਇਆ, ਜਿਸ ਕਾਰਨ ਉਸ ਨੂੰ ਮਲਬੇ ਤੋਂ ਦੂਰ ਜਾਣ ਵਿੱਚ ਮਦਦ ਮਿਲੀ। ਉਸ ਨੇ ਕਿਹਾ, 'ਜਹਾਜ਼ ਦਾ ਉਹ ਹਿੱਸਾ ਜਿੱਥੇ ਮੈਂ ਬੈਠਾ ਸੀ, ਜ਼ਮੀਨ 'ਤੇ ਡਿੱਗ ਪਿਆ। ਮੇਰੇ ਕੋਲ ਬਹੁਤ ਘੱਟ ਜਗ੍ਹਾ ਸੀ। ਜਦੋਂ ਦਰਵਾਜ਼ਾ ਖੁੱਲ੍ਹਿਆ, ਤਾਂ ਮੈਂ ਜਗ੍ਹਾ ਲੱਭਣ ਦੇ ਯੋਗ ਹੋ ਗਿਆ ਅਤੇ ਭੱਜ ਗਿਆ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਂ ਜ਼ਿੰਦਾ ਹਾਂ। ਮੇਰਾ ਖੱਬਾ ਹੱਥ ਅੱਗ ਵਿੱਚ ਸੜ ਗਿਆ, ਪਰ ਮੈਂ ਹਾਦਸੇ ਵਾਲੀ ਥਾਂ ਤੋਂ ਬਾਹਰ ਆ ਗਿਆ। ਮੇਰਾ ਇੱਥੇ ਚੰਗਾ ਇਲਾਜ ਹੋਇਆ।'

ਰਮੇਸ਼ ਮੂਲ ਰੂਪ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਦਮਨ ਦੀਵ ਦਾ ਰਹਿਣ ਵਾਲਾ ਹੈ ਅਤੇ ਬ੍ਰਿਟਿਸ਼ ਰਾਜਧਾਨੀ ਲੰਡਨ ਤੋਂ 140 ਕਿਲੋਮੀਟਰ ਦੂਰ ਲੀਸੇਸਟਰ ਵਿੱਚ ਰਹਿੰਦਾ ਹੈ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਹਾਦਸੇ ਵਾਲੇ ਜਹਾਜ਼ ਵਿੱਚ ਸਵਾਰ ਸਨ ਅਤੇ ਉਨ੍ਹਾਂ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ।