Air India Plane Crash: ਏਅਰ ਇੰਡੀਆ ਪਲੇਨ ਕ੍ਰੈਸ਼ ਦੀ ਸ਼ੁਰੂਆਤੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਹਾਦਸੇ ਦੇ ਪਿੱਛੇ ਇੱਕ ਮੁੱਖ ਕਾਰਨ ਸਾਹਮਣੇ ਆਇਆ ਹੈ। ਇਸ ਹਾਦਸੇ ਦਾ ਮੇਨ ਕਾਰਨ ਇਹ ਸਾਹਮਣੇ ਆਇਆ ਹੈ ਕਿ ਇੰਜਣ ਬੰਦ ਹੋ ਗਿਆ ਸੀ। ਹੁਣ ਫਿਊਲ ਸਵਿੱਚ ਨੂੰ ਲੈਕੇ ਵੀ ਜਾਣਕਾਰੀ ਮਿਲੀ ਹੈ।

ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਆਫ ਇੰਡੀਆ (AAIB) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫਿਊਲ ਕੰਟਰੋਲ ਸਵਿੱਚ RUN ਤੋਂ CUTOFF ਵਿੱਚ ਬਦਲ ਗਿਆ ਸੀ। ਇਹ ਕਿਵੇਂ ਹੋਇਆ, ਇਸਦਾ ਪਤਾ ਨਹੀਂ ਲੱਗ ਸਕਿਆ ਹੈ।

ਜੇਕਰ ਅਸੀਂ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੇ ਆਖਰੀ ਪਲਾਂ ਦੀ ਗੱਲ ਕਰੀਏ ਤਾਂ ਇਹ ਕਾਫ਼ੀ ਖ਼ਤਰਨਾਕ ਹੈ। ਉਡਾਣ ਨੇ 07:48:38 UTC 'ਤੇ Bay 34 ਤੋਂ ਨਿਕਲਣਾ ਸ਼ੁਰੂ ਕੀਤਾ ਅਤੇ ਫਿਰ ਰਨਵੇਅ 23 'ਤੇ ਲਾਈਨ ਵਿੱਚ ਲਾਈਨਅੱਪ ਕੀਤਾ ਗਿਆ। ਫਿਰ 08:07:33 UTC 'ਤੇ ਟੇਕਆਫ ਦੀ ਪ੍ਰਵਾਨਗੀ ਮਿਲੀ। ਜਹਾਜ਼ ਨੇ 08:07:37 UTC 'ਤੇ ਰਨਵੇਅ 'ਤੇ ਚੱਲਣਾ ਸ਼ੁਰੂ ਕਰ ਦਿੱਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਇਹ ਹਾਦਸਾਗ੍ਰਸਤ ਹੋ ਗਿਆ। ਉਡਾਣ ਵਿੱਚ ਸਵਾਰ 242 ਲੋਕਾਂ ਵਿੱਚੋਂ 241 ਲੋਕਾਂ ਦੀ ਜਾਨ ਚਲੀ ਗਈ। ਜਦੋਂ ਕਿ ਸਿਰਫ਼ ਇੱਕ ਵਿਅਕਤੀ ਬਚਿਆ।

ਅਖੀਰਲੇ ਪਲਾਂ ਚ ਕੀ-ਕੀ ਹੋਇਆ?

ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਦੋਵਾਂ ਇੰਜਣਾਂ ਦੇ ਫਿਊਲ ਕੱਟਆਫ ਸਵਿੱਚ RUN ਤੋਂ CUTOFF ਵਿੱਚ ਬਦਲ ਗਏ। ਪਹਿਲਾਂ ਇੱਕ ਅਤੇ ਫਿਰ ਦੂਜਾ ਵੀ ਬੰਦ ਹੋ ਗਿਆ। ਇਨ੍ਹਾਂ ਵਿਚਕਾਰ ਸਿਰਫ਼ 1 ਸਕਿੰਟ ਦਾ ਫ਼ਰਕ ਸੀ। ਇਸ ਕਾਰਨ ਦੋਵਾਂ ਇੰਜਣਾਂ ਵਿੱਚ ਫਿਊਲ ਬੰਦ ਹੋ ਗਿਆ ਅਤੇ ਉਨ੍ਹਾਂ ਦੀ ਸਪੀਡ ਘੱਟ ਹੋਣ ਲੱਗ ਪਈ। ਸਪੀਡ ਘੱਟ ਹੋਣ ਤੋਂ ਬਾਅਦ, ਜਹਾਜ਼ ਹੇਠਾਂ ਆ ਗਿਆ ਅਤੇ ਮੈਡੀਕਲ ਕਾਲਜ ਦੀ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਿਆ। ਆਖਰੀ 3 ਸਕਿੰਟਾਂ ਵਿੱਚ ਸਭ ਕੁਝ ਬਦਲ ਗਿਆ।

ਕੌਣ ਉਡਾ ਰਿਹਾ ਸੀ ਜਹਾਜ਼?

ਇਹ ਉਡਾਣ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ, ਜਿਸ ਦਾ ਟੇਕਆਫ ਦਾ ਸਮਾਂ ਦੁਪਹਿਰ 1:10 ਵਜੇ ਸੀ। ਪਾਇਲਟ ਅਤੇ ਕੋ-ਪਾਇਲਟ ਮੁੰਬਈ ਦੇ ਰਹਿਣ ਵਾਲੇ ਸਨ ਅਤੇ ਇੱਕ ਦਿਨ ਪਹਿਲਾਂ ਹੀ ਅਹਿਮਦਾਬਾਦ ਆਏ ਸਨ। ਕੋ-ਪਾਇਲਟ ਬੋਇੰਗ ਡ੍ਰੀਮਲਾਈਨਰ 787-8 ਉਡਾ ਰਿਹਾ ਸੀ ਅਤੇ ਮੁੱਖ ਪਾਇਲਟ ਨਿਗਰਾਨੀ ਕਰ ਰਿਹਾ ਸੀ। ਪਾਇਲਟ ਸੁਮਿਤ ਸੱਭਰਵਾਲ ਅਤੇ ਉਨ੍ਹਾਂ ਦੇ ਕੋ-ਪਾਇਲਟ ਕਲਾਈਵ ਕੁੰਦਰ ਸਨ। ਇਨ੍ਹਾਂ ਦੋਵਾਂ ਵਿਚਕਾਰ ਸਵਿੱਚ ਨੂੰ ਲੈਕੇ ਗੱਲਬਾਤ ਵੀ ਹੋਈ ਸੀ।

ਤੁਹਾਨੂੰ ਦੱਸ ਦੇਈਏ ਕਿ ਏਅਰ ਇੰਡੀਆ ਨੇ ਇਹ ਪ੍ਰਤੀਕਿਰਿਆ AAIB ਦੀ ਰਿਪੋਰਟ ਆਉਣ ਤੋਂ ਬਾਅਦ ਦਿੱਤੀ ਸੀ। ਇਸ ਨੇ ਸ਼ਨੀਵਾਰ ਨੂੰ X-ਪੋਸਟ ਰਾਹੀਂ ਕਿਹਾ ਕਿ ਉਹ ਫਿਲਹਾਲ ਸ਼ੁਰੂਆਤੀ ਰਿਪੋਰਟ 'ਤੇ ਕੋਈ ਟਿੱਪਣੀ ਨਹੀਂ ਕਰੇਗਾ। ਹਵਾਬਾਜ਼ੀ ਕੰਪਨੀ ਨੇ ਇਹ ਵੀ ਕਿਹਾ ਕਿ ਉਹ AAIB ਦੇ ਨਾਲ-ਨਾਲ ਜਾਂਚ ਵਿੱਚ ਸ਼ਾਮਲ ਹਰ ਏਜੰਸੀ ਨਾਲ ਸਹਿਯੋਗ ਕਰੇਗੀ।