ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਤੇ ਉਸ ਨੇ ਨੇੜਲੇ ਇਲਾਕਿਆਂ ‘ਚ ਹਲਕੀ ਬਾਰਸ਼ ਤੋਂ ਬਾਅਦ ਹਵਾ ਹੋਰ ਜ਼ਹਿਰੀਲੀ ਹੋ ਗਈ। ਅੱਜ ਵੀ ਦਿੱਲੀ ਤੇ ਨੇੜਲੇ ਇਲਾਕਿਆਂ ‘ਚ ਧੁੰਦ ਦੀ ਚਾਦਰ ਵਿੱਛੀ ਹੋਈ ਹੈ। ਸਰਕਾਰੀ ਏਜੰਸੀ ਮੁਤਾਬਕ ਹਵਾ ਕੁਆਲਟੀ ਸਵੇਰੇ ਸਾਢੇ ਛੇ ਵਜੇ 410 ਸੀ ਜੋ ਨੌਂ ਵਜੇ ਤਕ 625 ਹੋ ਗਈ।
ਨੋਇਡਾ ‘ਚ ਤਾਂ ਹਾਲਾਤ ਹੋਰ ਵੀ ਖ਼ਰਾਬ ਹਨ। ਪੀਐਮ 10 ਦਾ ਪੱਧਰ ਸਵੇਰੇ 9 ਵਜੇ 637 ਤੇ ਪੀਐਮ 2.5 ਦਾ ਪੱਧਰ 667 ਰਿਹਾ। ਗਾਜ਼ੀਆਬਾਦ ‘ਚ ਹੰਗਾਮੀ ਹਾਲਾਤ ਹਨ। ਇੱਥੇ ਪੀਐਮ 10 ਦਾ ਪੱਧਰ 868 ਤੇ ਪੀਐਮ 2.5 ਦਾ ਪੱਧਰ 808 ਰਿਹਾ। ਇਸ ਦੇ ਨਾਲ ਹੀ ਗੁਰੂਗ੍ਰਾਮ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪੀਐਮ 10 ਦਾ ਪੱਧਰ 655 ਤੇ ਪੀਐਮ 2.5 ਦਾ ਪੱਧਰ 737 ਦਰਜ ਕੀਤਾ ਗਿਆ
ਸ਼ੁੱਕਰਵਾਰ ਨੂੰ ਹਵਾ ਦੀ ਗੁਣਵਤਾ ਸਭ ਤੋਂ ਜ਼ਿਆਦਾ ਖ਼ਰਾਬ ਦਰਜ ਕੀਤੀ ਗਈ ਤੇ ਅਧਿਕਾਰੀਆਂ ਨੇ ਸਕੂਲਾਂ ਨੂੰ ਕੁਝ ਦਿਨ ਬੰਦ ਰੱਖਣ, ਸਾਰੇ ਨਿਰਮਾਣ ਗਤੀਵਿਧੀਆਂ ‘ਤੇ ਰੋਕ ਲਾਉਣ ਤੇ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ। ਅਧਿਕਾਰੀਆਂ ਨੇ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਕਰਦੇ ਹੋਏ 34 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ‘ਚ ਨੋਇਡਾ ਤੇ ਗ੍ਰੇਟਰ ਨੋਇਡਾ ‘ਚ ਪੰਜ ਰੀਅਲ ਅਸਟੇਟ ਕੰਪਨੀਆਂ ਦੇ ਨਿਰਮਾਣ ਥਾਂਵਾਂ ਤੋਂ ਇੱਕ ਨਿਰਦੇਸ਼ਕ ਤੇ ਤਿੰਨ ਇੰਜੀਨਿਅਰਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।
ਬਾਰਸ਼ ਤੋਂ ਬਾਅਦ ਵੀ ਦਿੱਲੀ ‘ਚ ਨਹੀਂ ਘਟਿਆ ਪ੍ਰਦੂਸ਼ਣ, ਹਵਾ ਹੋਰ ਜ਼ਹਿਰੀਲੀ ਹੋਈ
ਏਬੀਪੀ ਸਾਂਝਾ
Updated at:
03 Nov 2019 04:38 PM (IST)
ਦੇਸ਼ ਦੀ ਰਾਜਧਾਨੀ ਤੇ ਉਸ ਨੇ ਨੇੜਲੇ ਇਲਾਕਿਆਂ ‘ਚ ਹਲਕੀ ਬਾਰਸ਼ ਤੋਂ ਬਾਅਦ ਹਵਾ ਹੋਰ ਜ਼ਹਿਰੀਲੀ ਹੋ ਗਈ। ਅੱਜ ਵੀ ਦਿੱਲੀ ਤੇ ਨੇੜਲੇ ਇਲਾਕਿਆਂ ‘ਚ ਧੁੰਦ ਦੀ ਚਾਦਰ ਵਿੱਛੀ ਹੋਈ ਹੈ। ਸਰਕਾਰੀ ਏਜੰਸੀ ਮੁਤਾਬਕ ਹਵਾ ਕੁਆਲਟੀ ਸਵੇਰੇ ਸਾਢੇ ਛੇ ਵਜੇ 410 ਸੀ ਜੋ ਨੌਂ ਵਜੇ ਤਕ 625 ਹੋ ਗਈ।
- - - - - - - - - Advertisement - - - - - - - - -