ਨਵੀਂ ਦਿੱਲੀ: ਦਿੱਲੀ ਮੈਟਰੋ ਦੇ ਇੰਦਰਪ੍ਰਸਥ ਸਟੇਸ਼ਨ ‘ਤੇ ਪਟਰੀ ‘ਚ ਸ਼ਨੀਵਾਰ ਦੀ ਸਵੇਰ ਦਰਾਰ ਦਿੱਖਣ ਤੋਂ ਬਾਅਦ ਬਲੂ ਲਾਈਨ ‘ਤੇ ਮੈਟਰੋ ਸੇਵਾ ਪ੍ਰਭਾਵਿੱਤ ਹੋਈ। ਦਿੱਲੀ ਮੈਟਰੋ ਰੇਲ ਕਾਰਪੋਰੈਸ਼ਨ ਦੇ ਬੁਲਾਰੇ ਅਨੁਜ ਦਿਆਲ ਨੇ ਦੱਸਿਆ ਕਿ ਬੱਲੂ ਲਾਈਨ ‘ਤੇ ਇੰਦਰਪ੍ਰਸਥ ਅਤੇ ਪ੍ਰਗਤੀ ਮੈਦਾਨ ਸਟੇਸ਼ਨਾਂ ‘ਚ ਇੱਕ ਲਾਈਨ ‘ਚ ਵੈਲਡਿੰਗ ਦੀ ਖਾਮੀ ਦਿੱਖੀ।


ਦੱਸ ਦਈਏ ਕਿ ਦਿੱਲੀ ਮੈਟਰੋ ਦੀ ਇਹ ਲਾਈਨ ਵੈਸ਼ਾਲੀ ਅਤੇ ਨੋਇਡਾ ਇਲੈਕਟ੍ਰੋਨਿਕ ਸਿਟੀ ਨੂੰ ਦਵਾਰਕਾ ਸੈਕਟਰ 21 ਨਾਲ ਜੋੜਦੀ ਹੈ। ਇਹ ਦਿੱਕਤ ਸਵੇਰੇ ਕਰੀਬ ਸਾਢੇ ਅੱਟ ਵਜੇ ਨਜ਼ਰ ਆਈ।

ਡੀਐਮਆਰਸੀ ਦੇ ਬੁਲਾਰੇ ਅਨੁਜ ਦਿਆਲ ਨੇ ਦੱਸਿਆ ਕਿ ਫਿਲਹਾਲ ਸਾਵਧਾਨੀ ਪੱਖੋਂ ਉਸ ਪਟਰੀ ‘ਤੇ ਹੌਲੀ ਸਪੀਡ ‘ਚ ਟ੍ਰੇਨਾਂ ਨੂੰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਜਿਹੀ ਕਮੀ ਮੌਸਮ ‘ਚ ਬਦਲਾਅ ਦੇ ਕਰਕੇ ਹੁੰਦੀ ਹੈ। ਜਦਕਿ ਸੇਵਾਵਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ।