ਨਵੀਂ ਦਿੱਲੀ: ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਦੀ ਹਵਾ ਪਿਛਲੇ ਕੁਝ ਦਿਨਾਂ ਤੋਂ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਏਐਨਆਈ ਦੀ ਰਿਪੋਰਟ ਅਨੁਸਾਰ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਹਵਾ ਵਿੱਚ ਇਹ ਪ੍ਰਦੂਸ਼ਣ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਪਰਾਲ਼ੀ ਸਾੜੇ ਜਾਣ ਕਾਰਨ ਆਉਣ ਲੱਗਾ ਹੈ। ਇਹ ਵੱਖਰੀ ਗੱਲ ਹੈ ਕਿ ਦਿੱਲੀ-ਐਨਸੀਆਰ ਦੇ ਲੋਕਾਂ ਦੇ ਇਸ ਹਫ਼ਤੇ ਦੀ ਸ਼ੁਰੂਆਤ ਕੁਝ ਰਾਹਤ ਨਾਲ ਹੋਈ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਮੁਤਾਬਕ ਦਿੱਲੀ-ਐਨਸੀਆਰ ਵਿੱਚ ਅੱਜ ਸੋਮਵਾਰ ਦੀ ਹਵਾ ਜ਼ਹਿਰੀਲੀ ਤਾਂ ਹੈ ਪਰ ਕੁਝ ਰਾਹਤ ਹੈ।
ਕੇਂਦਰੀ ਬੋਰਡ ਦੇ ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ ਦੇ ਆਈਟੀਓ, ਗ਼ਾਜ਼ੀਪੁਰ ਤੇ ਅਕਸ਼ਰਧਾਮ ਇਲਾਕਿਆਂ ਦੀ ਹਵਾ ’ਚ ਪ੍ਰਦੂਸ਼ਣ ਜਿਉਂ ਦਾ ਤਿਉਂ ਹੈ। ਦਿੱਲੀ ਦੇ ਆਈਟੀਓ ਇਲਾਕੇ ’ਚ ਪੀਐਮ 2.5 ਦਾ ਪੱਧਰ 241, ਲੋਧੀ ਰੋਡ ਇਲਾਕੇ ਵਿੱਚ 151 ਤੇ ਆਰਕੇਪੁਰਮ ’ਚ 249 ਪਾਇਆ ਗਿਆ ਹੈ। ਇੰਝ ਰਾਹਤ ਦੇ ਬਾਵਜੂਦ ਪ੍ਰਦੂਸ਼ਣ ਦਾ ਇਹ ਪੱਧਰ ਬਜ਼ੁਰਗਾਂ ਤੇ ਬੱਚਿਆਂ ਦੀ ਸਿਹਤ ਲਈ ਠੀਕ ਨਹੀਂ। ਵਧਦੇ ਪ੍ਰਦੂਸ਼ਣ ਨਾਲ ਦਮਾ ਰੋਗੀਆਂ ਨੂੰ ਵੀ ਮੁਸ਼ਕਲਾਂ ਪੇਸ਼ ਆਉਣਗੀਆਂ।
ਅਜਿਹਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਅਗਲੇ ਇੱਕ-ਦੋ ਦਿਨਾਂ ’ਚ ਧੂੰਏਂ ਤੇ ਧੁੰਦ ਦੇ ਸੁਮੇਲ ਨਾਲ ਬਣਨ ਵਾਲੇ ਸਮੌਗ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ਦਾ ਦਮ ਘੁਟਣਾ ਸ਼ੁਰੂ ਹੋ ਸਕਦਾ ਹੈ। ਮੌਸਮ ’ਤੇ ਨਜ਼ਰ ਰੱਖਣ ਵਾਲੀ ਸੰਸਥਾ ‘ਸਕਾਈਮੈੱਟ’ ਮੁਤਾਬਕ ਬੁੱਧਵਾਰ-ਵੀਰਵਾਰ ਤੋਂ ਹਵਾਵਾਂ ਦੀ ਰਫ਼ਤਾਰ ਤੇ ਤਾਪਮਾਨ ਵਿੱਚ ਕਮੀ ਆਉਣ ਨਾਲ ਹਵਾ ਦਾ ਪ੍ਰਦੂਸ਼ਣ ਘਟੇਗਾ।
ਇਸ ਦੇ ਨਾਲ ਪਰਾਲ਼ੀ ਸਾੜੇ ਜਾਣ ਦੇ ਵਧਦੇ ਮਾਮਲਿਆਂ ਕਾਰਣ ਹਵਾ ‘ਬੇਹੱਦ ਖ਼ਰਾਬ’ ਤੋਂ ਲੈ ਕੇ ‘ਗੰਭੀਰ’ ਤੱਕ ਹੋ ਸਕਦੀ ਹੈ। ਸਮੌਗ ਵਧ ਸਕਦਾ ਹੈ। ਪਿਛਲੇ ਕਈ ਸਾਲਾਂ ਤੋਂ ਅਕਤੂਬਰ ਮਹੀਨੇ ਦੇ ਅਖੀਰ ’ਚ ਅਜਿਹੀ ਹਾਲਤ ਹੁੰਦੀ ਹੈ ਪਰ ਐਤਕੀਂ ਇਹ ਪਹਿਲਾਂ ਸ਼ੁਰੂ ਹੋ ਸਕਦਾ ਹੈ। ਸਫ਼ਰ ਏਜੰਸੀ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਪਰਾਲ਼ੀ ਸਾੜਨ ਦੇ ਮਾਮਲੇ ਕਾਫ਼ੀ ਵਧੇ ਹਨ, ਜਿਸ ਕਾਰਨ ਦਿੱਲੀ ਦੀ ਹਵਾ ਛੇਤੀ ਹੀ ਹੋਰ ਜ਼ਿਆਦਾ ਦੂਸ਼ਿਤ ਹੋ ਜਾਵੇਗੀ। ਤਦ ਹਵਾ ਦਾ ਮਿਆਰ ਪੱਧਰ 500 ਤੋਂ ਵੱਧ ਵੀ ਜਾ ਸਕਦਾ ਹੈ। ਪਿਛਲੇ ਹਫ਼ਤੇ ਇਹ 400 ਦੇ ਨੇੜੇ ਪੁੱਜ ਗਿਆ ਸੀ।
ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ ਘੋਲਣ ਦਾ ਪੰਜਾਬ ਹਰਿਆਣਾ 'ਤੇ ਇਲਜ਼ਾਮ, ਜਾਣੋ ਤਾਜ਼ਾ ਹਾਲਾਤ
ਏਬੀਪੀ ਸਾਂਝਾ
Updated at:
19 Oct 2020 11:29 AM (IST)
ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਦੀ ਹਵਾ ਪਿਛਲੇ ਕੁਝ ਦਿਨਾਂ ਤੋਂ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਏਐਨਆਈ ਦੀ ਰਿਪੋਰਟ ਅਨੁਸਾਰ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਹਵਾ ਵਿੱਚ ਇਹ ਪ੍ਰਦੂਸ਼ਣ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਪਰਾਲ਼ੀ ਸਾੜੇ ਜਾਣ ਕਾਰਨ ਆਉਣ ਲੱਗਾ ਹੈ। ਇਹ ਵੱਖਰੀ ਗੱਲ ਹੈ ਕਿ ਦਿੱਲੀ-ਐਨਸੀਆਰ ਦੇ ਲੋਕਾਂ ਦੇ ਇਸ ਹਫ਼ਤੇ ਦੀ ਸ਼ੁਰੂਆਤ ਕੁਝ ਰਾਹਤ ਨਾਲ ਹੋਈ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਮੁਤਾਬਕ ਦਿੱਲੀ-ਐਨਸੀਆਰ ਵਿੱਚ ਅੱਜ ਸੋਮਵਾਰ ਦੀ ਹਵਾ ਜ਼ਹਿਰੀਲੀ ਤਾਂ ਹੈ ਪਰ ਕੁਝ ਰਾਹਤ ਹੈ।
- - - - - - - - - Advertisement - - - - - - - - -