ਨਵੀਂ ਦਿੱਲੀ: ਸਰਕਾਰ ਵੱਲੋਂ ਨਿਯੁਕਤ


ਆਈਆਈਟੀ ਹੈਦਰਾਬਾਦ ਦੇ ਪ੍ਰੋਫੈਸਰ ਐਮ ਵਿੱਦਿਆਸਾਗਰ ਦੀ ਅਗਵਾਈ ਹੇਠ ਬਣਾਈ ਕਮੇਟੀ ਮੁਤਾਬਕ ਕੋਵਿਡ-19 ਦਾ ਫੈਲਾਅ ਰੋਕਣ ਲਈ ਹੁਣ ਲੌਕਡਾਊਨ ਲਾਉਣ ਦੀ ਲੋੜ ਨਹੀਂ ਹੈ। ਕਮੇਟੀ ਨੇ ਦਾਅਵਾ ਕੀਤਾ ਕਿ ਜੇਕਰ ਸਾਰੇ ਪ੍ਰੋਟੋਕੋਲਜ਼ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਮਹਾਮਾਰੀ ’ਤੇ ਅਗਲੇ ਸਾਲ ਦੇ ਸ਼ੁਰੂ ਤੱਕ ਕਾਬੂ ਪਾਇਆ ਜਾ ਸਕਦਾ ਹੈ ਤੇ ਫਰਵਰੀ ਦੇ ਅਖ਼ੀਰ ਤੱਕ ਲਾਗ ਦੇ ਸਰਗਰਮ ਕੇਸ ਬਹੁਤ ਜ਼ਿਆਦਾ ਘਟ ਜਾਣਗੇ।


10 ਮੈਂਬਰੀ ਪੈਨਲ ਵੱਲੋਂ ‘‘ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੀ ਪ੍ਰਗਤੀ: ਪੇਸ਼ੀਨਗੋਈ ਅਤੇ ਤਾਲਾਬੰਦੀ ਦੇ ਅਸਰ’’ ਨਾਂ ਦਾ ਅਧਿਐਨ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਜੇਕਰ ਤਾਲਾਬੰਦੀ ਨਾ ਕੀਤੀ ਜਾਂਦੀ ਤਾਂ ਮਹਾਮਾਰੀ ਨੇ ਭਾਰਤ ਨੂੰ ਬਹੁਤ ਬੁਰੀ ਤਰ੍ਹਾਂ ਝੰਜੋੜ ਦੇਣਾ ਸੀ ਤੇ ਜੂਨ ਵਿੱਚ ਸਭ ਤੋਂ ਵੱਧ 1.40 ਕਰੋੜ ਕੇਸ ਆਉਣੇ ਸਨ।


ਖੇਤੀ ਕਾਨੂੰਨਾਂ ਖਿਲਾਫ ਕੈਪਟਨ ਨੇ ਘੜੀ ਰਣਨੀਤੀ, ਵਿਧਾਇਕਾਂ ਤੇ ਮੰਤਰੀਆਂ ਨੇ ਦਿੱਤੀ ਸਖਤ ਸਲਾਹ


ਵਿਦਿਆਸਾਗਰ ਨੇ ਕਿਹਾ, ‘‘ਜੇਕਰ ਅਸੀਂ ਸਾਰੇ ਜਣੇ ਪ੍ਰੋਟੋਕੋਲ ਦੀ ਪਾਲਣਾ ਕਰੀਏ ਤਾਂ ਮਹਾਮਾਰੀ ’ਤੇ ਅਗਲੇ ਸਾਲ ਦੇ ਸ਼ੁਰੂ ਤੱਕ ਕਾਬੂ ਪਾਇਆ ਜਾ ਸਕਦਾ ਹੈ ਤੇ ਫਰਵਰੀ ਦੇ ਅਖੀਰ ਤੱਕ ਲਾਗ ਦੇ ਲੱਛਣਾਂ ਵਾਲੇ ਸਰਗਰਮ ਕੇਸ ਬਹੁਤ ਘੱਟ ਹੋ ਜਾਣਗੇ। ਸਾਨੂੰ ਅਜੇ ਤੱਕ ਇਸ ਮਹਾਮਾਰੀ ਦੇ ਮੌਸਮ ਆਧਾਰਿਤ ਅਸਰ ਤੇ ਭਵਿੱਖ ਵਿੱਚ ਇਸ ਦੀ ਸੰਭਾਵਿਤ ਮਿਊਟੇਸ਼ਨ ਦੇ ਅਸਰਾਂ ਬਾਰੇ ਜਾਣਕਾਰੀ ਨਹੀਂ।


ਕੈਪਟਨ ਦੇ ਐਕਸ਼ਨ 'ਤੇ ਸਭ ਦੀਆਂ ਨਜ਼ਰਾਂ, ਅਕਾਲੀ ਦਲ ਤੇ 'ਆਪ' ਦੀ ਵੀ ਫੁੱਲ ਤਿਆਰੀ


ਇਸ ਕਰਕੇ ਮੌਜੂਦਾ ਨਿੱਜੀ ਸੁਰੱਖਿਆ ਪ੍ਰੋਟੋਕਲ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਲੋੜ ਹੈ। ਅਜਿਹਾ ਨਾ ਕਰਨ ’ਤੇ ਅਸੀਂ ਲਾਗ ਦੇ ਕੇਸਾਂ ਦੀ ਗਿਣਤੀ ਚ ਵੱਡੇ ਪੱਧਰ ਤੇ ਵਾਧਾ ਦੇਖ ਸਕਦੇ ਹਾਂ। ਕਮੇਟੀ ਵਿੱਚ ਸ਼ਾਮਲ ਪ੍ਰੋਫੈਸਰਾਂ ਅਤੇ ਵਿਗਿਆਨੀਆਂ ਨੇ ਕਿਹਾ ਕਿ ਤਿਉਹਾਰਾਂ ਅਤੇ ਸਰਦੀਆਂ ਦੇ ਮੌਸਮ ਦੌਰਾਨ ਲਾਗ ਦੇ ਫੈਲਣ ਦਾ ਖ਼ਤਰਾ ਵਧਣ ਦੀ ਸੰਭਾਵਨਾ ਹੈ ਪਰ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਕੇ ਸਾਰੀਆਂ ਗਤੀਵਿਧੀਆਂ ਨੂੰ ਬਹਾਲ ਕੀਤਾ ਜਾ ਸਕਦਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ