ਬੇਸ਼ੱਕ ਦੀਵਾਲੀ ਮੌਕੇ ਸੁਪਰੀਮ ਕੋਰਟ ਵੱਲੋਂ ਪਟਾਖੇ ਚਲਾਉਣ ਦਾ ਸਮਾਂ ਦੋ ਘੰਟੇ ਦਾ ਦਿੱਤਾ ਗਿਆ ਹੈ ਪਰ ਇਸ ਤੋਂ ਬਾਅਦ ਵੀ ਲੋਕਾਂ ਨੇ ਖੂਬ ਪਟਾਖੇ ਚਲਾਏ। ਜਿਸ ਕਰਕੇ ਦਿੱਲੀ ਦੀ ਹਵਾ ‘ਚ ਪਟਾਖਿਆਂ ਦੀ ਤੇਜ਼ ਆਵਾਜ਼ ਨਾਲ ਜ਼ਹਿਰੀਲਾ ਧੂਆਂ ਅਤੇ ਰਾਖ ਭਰ ਗਈ ਹੈ। ਚਾਂਦਨੀ ਚੌਕ ਸਣੇ ਕੁਝ ਇਲਾਕਿਆਂ ‘ਚ ਹਵਾ ਦੀ ਗੁਣਵਤਾ ਗੰਭੀਰ ਪੱਧਰ ਤੋਂ ਪਾਰ ਹੋ ਚੁੱਕਿਆ ਹੈ।
ਸਰਕਾਰੀ ਏਜੰਸੀਆਂ ਮੁਤਾਬਕ, ਸੋਮਵਾਰ ਨੂੰ ਸਵੇਰੇ 6:30 ਵਜੇ ਦਿੱਲੀ ਦੀ ਔਸਤ ਹਵਾ ਕੁਆਲਟੀ ਦਾ ਪੱਧਰ 327 ‘ਤੇ ਪਹੁੰਚ ਗਿਆ ਜਦਕਿ ਸ਼ਨੀਵਾਰ ਨੂੰ ਇਹ 302 ਸੀ। ਅੰਕੜਿਆਂ ਮੁਤਾਬਕ ਆਨੰਦ ਵਿਹਾਰ ‘ਚ ਪੀਐਮ-10 ਦਾ ਪੱਧਰ 515 ਦਰਜ ਕੀਤਾ ਗਿਆ। ਦਿੱਲੀ ਦੇ ਨੇੜਲੇ ਇਲਾਕਿਆਂ ਫਰੀਦਾਬਾਦ, ਗਾਜ਼ੀਆਬਾਦ, ਗ੍ਰੇਟਰ ਨੋਇਡਾ ਅਤੇ ਨੋਇਡਾ ‘ਚ ਐਤਵਾਰ ਰਾਤ 11 ਵਜੇ ਏਅਰ ਕੁਆਲਟੀ 320, 382, 312 ਅਤੇ 344 ਰਹੀ।
ਦਿੱਲੀ ਸਣੇ ਨੋਇਡਾ, ਗੁਰੂਗ੍ਰਾਮ ਅਤੇ ਗਾਜ਼ੀਆਬਾਦ ‘ਚ ਵੀ ਲੋਕਾਂ ਨੇ ਤੈਅ ਸਮੇਂ ਤੋਂ ਜ਼ਿਆਦਾ ਪਟਾਖੇ ਚਲਾਏ।