ਨਵੀਂ ਦਿੱਲੀ: ਕੱਲ੍ਹ ਦੇਸ਼ ‘ਚ ਦੀਵਾਲੀ ਦਾ ਤਿਓਹਾਰ ਮਨਾਇਆ ਗਿਆ। ਉਧਰ ਅੱਜ ਗੋਵਰਧਨ ਪੂਜਾ ਹੈ। ਗੋਵਰਧਨ ਪੂਜਾ ਨੂੰ ਅੰਨਕੂਟ ਵੀ ਕਿਹਾ ਜਾਂਦਾ ਹੈ। ਰਾਜਸਥਾਨ, ਹਰਿਆਣਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਸਣੇ ਕਈ ਸੂਬਿਆਂ ‘ਚ ਇਹ ਤਿਓਹਾਰ ਮਨਾਇਆ ਜਾਂਦਾ ਹੈ। ਸ਼ਾਸਤਰਾਂ ਮੁਤਾਬਕ ਗਾਂ ਨੂੰ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ ੳਤੇ ਇਸ ਲਈ ਲੋਕ ਇਸ ਦਿਨ ਗਾਂ ਦੀ ਪੂਜਾ ਕਰਦੇ ਹਨ। ਅਜਿਹੇ ‘ਚ ਜਦੋਂ ਅੱਜ ਤੁਸੀਂ ਵੀ ਗੋਵਰਧਨ ਪੂਜਾ ਕਰੋ ਤਾਂ ਤੁਹਾਨੂੰ ਕੀ ਫਾਈਦੇ ਹੋਣਗੇ ਅਸੀਂ ਤੁਹਾਨੂੰ ਦੱਸਦੇ ਹਾਂ।


ਗੋਵਰਧਨ ਪੂਜਾ ਕਿਵੇਂ ਕਰੋਂ?

* ਅਨਾਜ ਇੱਕਠਾ ਕਰੋਂ।

* ਮਾਨਸਿਕ ਹਿੰਸਾ ਨਾ ਕਰੋ।

* ਅਨਾਜ ਇੱਕ ਥਾਂ ਇੱਕਠਾ ਕਰ ਲੋੜਮੰਦਾਂ ਨੂੰ ਦਿਓ।

* ਗੋਬਰ ਦਾ ਇੱਕ ਪਹਾੜ ਬਣਾਓ।

* ਗੋਬਰ ਮਾਤਾ ਦਾ ਪ੍ਰਤੀਨਿਧੀ ਹੈ ਜਦਕਿ ਪਹਾੜ ਗੋਵਰਧਨ ਪਹਾੜ ਦਾ।

* ਪੂਜਾ ਦੌਰਾਨ ਕੌੜੀ ਜ਼ਰੂਰ ਰੱਖੋ।

* ਗੁੜ ਜਾਂ ਗੁੜ ਦੀਆਂ ਬਣੀਆਂ ਚੀਜ਼ਾਂ ਜ਼ਰੂਰ ਰੱਖੋ।

* ਪਹਾੜ ਦੀ ਪ੍ਰਕਰਮਾ ਕਰੋ।

* ਪਰਿਕਮਾ ਤੋਂ ਬਾਅਦ ਗੌਮਾਤਾ ਨੂੰ ਪ੍ਰਮਾਣ ਕਰਕੇ ਓਮ ਨਾਰਾਇਣਾਏ ਨਮੋ ਨਮ: ਦਾ ਜਾਪ ਕਰੋ।

* ਓਮ ਕ੍ਰਿਸ਼ਣਾਏ ਨਮ: ਜਾਂ ਹਰੇ ਰਾਮਾ ਹਰੇ ਕ੍ਰਿਸ਼ਨਾ ਕ੍ਰਿਸ਼ਨਾ ਕ੍ਰਿਸ਼ਨਾ ਹਰੇ ਹਰੇ ਜਾ ਜਾਪ ਕਰੋ।

* ਦਾਨ ਜ਼ਰੂਰ ਕਰੋ।

* ਦਾਨ ਦੇਣ ਤੋਂ ਬਾਅਦ ਪ੍ਰਸਾਦ ਜ਼ਰੂਰ ਗ੍ਰਹਿਣ ਕਰੋ।