ਮੁੰਬਈ: ਕਹਿੰਦੇ ਹਨ ਕਿ 'ਜ਼ਰੂਰਤ ਕਾਢ ਦੀ ਜਨਨੀ ਹੈ', ਇਸ ਨੂੰ ਇੱਕ ਵਾਰ ਫੇਰ ਸਹੀ ਸਾਬਤ ਕੀਤਾ ਹੈ ਕੈਪਟਨ ਅਮੋਲ ਯਾਦਵ ਨੇ। ਜਿਨ੍ਹਾਂ ਨੇ ਆਪਣੇ ਗਰ ਦੀ ਹੀ ਛੱਤ 'ਤੇ 'Made in India' ਤਹਿਤ ਜਹਾਜ਼ ਤਿਆਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਹੁਣ ਇਸ ਜਹਾਜ਼ ਨੂੰ ਬਣਾਉਣ ਕਰਕੇ ਕੈਪਟਨ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਮਦਦ ਦਿੱਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਖੁਦ ਰਾਜ ਦੇ ਉਦਯੋਗ ਮੰਤਰੀ ਸੁਭਾਸ਼ ਦੇਸਾਈ ਨੇ ਮੰਗਲਵਾਰ ਨੂੰ ਦਿੱਤੀ।


ਯਾਦਵ ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਉਸ ਦੇ ਹਵਾਈ ਜਹਾਜ਼ ਨੇ ਅਜਮਾਇਸ਼ੀ ਉਡਾਣ ਦੇ ਪਹਿਲੇ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਯਾਦਵ ਨੇ ਇਸ ਜਹਾਜ਼ ਨੂੰ ਕਾਂਦਿਵਲੀ ਸਥਿਤ ਆਪਣੇ ਘਰ ਦੀ ਛੱਤ 'ਤੇ ਵਿਕਸਤ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਪਿਛਲੇ ਸਾਲ ਦੇ ਪਹਿਲੇ ਪੜਾਅ ਦੀ ਟੈਸਟ ਉਡਾਣ ਦੀ ਇਜਾਜ਼ਤ ਦੇ ਦਿੱਤੀ ਸੀ।



ਦੱਸ ਦਈਏ ਕਿ ਯਾਦਵ ਇਸ 'ਤੇ ਦੋ ਦਹਾਕਿਆਂ ਤੋਂ ਕੰਮ ਕਰ ਰਹੇ ਹਨ। ਪਿਛਲੇ ਹਫਤੇ ਉਨ੍ਹਾਂ ਕਿਹਾ ਸੀ ਕਿ ਅਗਲੇ ਹਫਤੇ ਦੇ ਟੈਸਟ ਲਈ ਜਹਾਜ਼ ਨੂੰ 2000 ਫੁੱਟ ਦੀ ਉਚਾਈ 'ਤੇ ਉੱਡਣਾ ਪਏਗਾ। ਯਾਦਵ ਜੈੱਟ ਏਅਰਵੇਜ਼ ਦਾ ਸਾਬਕਾ ਪਾਇਲਟ ਰਿਹਾ ਹੈ, ਜਿਸ ਦਾ ਕੰਮਕਾਜ ਰੁਕ ਗਿਆ ਹੈ। ਉਧਰ ਦੇਸਾਈ ਨੇ ਕਿਹਾ ਕਿ ਮੁੱਖ ਮੰਤਰੀ ਉਧਵ ਠਾਕਰੇ ਨੇ ਖੁਦ ਯਾਦਵ ਦੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ।

ਸੁਸ਼ਾਂਤ ਸਿੰਘ ਰਾਜਪੂਤ ਕੇਸ: ਸੁਪਰੀਮ ਕੋਰਟ ਦਾ ਫੈਸਲਾ, CBI ਕਰੇਗੀ ਜਾਂਚ

ਕਾਂਗਰਸ ਦਾ ਅਗਲਾ ਪ੍ਰਧਾਨ ਨਹਿਰੂ-ਗਾਂਧੀ ਪਰਿਵਾਰ ਤੋਂ ਬਾਹਰਲਾ? ਰਾਹੁਲ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਦਾਅਵਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904