ਦਿੱਲੀ 'ਚ ਪ੍ਰਦੂਸ਼ਣ ਦਾ ਕਹਿਰ ਜਾਰੀ, ਹਵਾਈ ਉਡਾਣਾਂ ਰੱਦ
ਏਬੀਪੀ ਸਾਂਝਾ | 12 Nov 2017 12:30 PM (IST)
ਨਵੀਂ ਦਿੱਲੀ: ਦਿੱਲੀ 'ਚ ਪ੍ਰਦੂਸ਼ਣ ਇਸ ਕਦਰ ਵਧ ਚੁੱਕਾ ਹੈ ਕਿ ਉਡਾਣਾਂ ਵੀ ਰੱਦ ਕਰਨੀਆਂ ਪੈ ਰਹੀਆਂ ਹਨ। ਅਮਰੀਕੀ ਏਅਰਲਾਈਨਜ਼, ਯੂਨਾਈਟਡ ਏਅਰਲਾਈਨਜ਼ ਨੇ ਦਿੱਲੀ 'ਚ ਆਬੋ-ਹਵਾ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਨੇਵਾਰਕ-ਨਵੀਂ ਦਿੱਲੀ ਦੀਆਂ ਉਡਾਣਾਂ ਨੂੰ ਅਸਥਾਈ ਤੌਰ 'ਤੇ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਬੀਤੇ ਕਈ ਦਿਨਾਂ ਤੋਂ ਪ੍ਰਦੂਸ਼ਣ ਕਾਰਨ ਹਵਾ ਕੁਆਲਟੀ ਦੀ ਸਥਿਤੀ ਬੇਹੱਦ ਖਰਾਬ ਹੋ ਚੁੱਕੀ ਹੈ। ਕੰਪਨੀ ਨੇ ਗਾਹਕਾਂ ਨੂੰ ਰਾਹਤ ਦਿੱਤੇ ਹੋਏ ਕਿਹਾ ਹੈ ਕਿ ਵਰਤਮਾਨ 'ਚ ਉਨ੍ਹਾਂ ਗਾਹਕਾਂ ਦੇ ਲਈ ਛੋਟ ਨੀਤੀਆਂ ਪੇਸ਼ ਕੀਤੀਆਂ ਹਨ ਜੋ ਦਿੱਲੀ ਤੋਂ ਜਾਂ ਦਿੱਲੀ ਤੋਂ ਹੋ ਕੇ ਯਾਤਰਾ ਕਰ ਰਹੇ ਹਨ। ਨੇਵਾਰਕ-ਨਵੀਂ ਦਿੱਲੀ ਮਾਰਗ 'ਤੇ ਯੂਨਾਈਟੇਡ ਏਅਰਲਾਇੰਜ਼ 2005 ਤੋਂ ਉਡਾਣ ਭਰ ਰਹੀ ਹੈ ਤੇ ਵਰਤਮਾਨ 'ਚ ਇਹ ਆਪਣੇ ਬੋਇੰਗ 777-200 ਈਆਰ 'ਤੇ ਰੋਜ਼ਾਨਾ ਬਿਨ੍ਹਾਂ ਰੁਕੇ ਸਰਵਿਸ ਦੇ ਰਹੀ ਹੈ।