ਨਵੀਂ ਦਿੱਲੀ: ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦਿੱਲੀ ਸਣੇ ਦੇਸ਼ ਭਰ ਦੇ ਵੱਖ-ਵੱਖ ਥਾਂਵਾਂ ‘ਤੇ ਵਿਰੋਧ ਪ੍ਰਦਰਸ਼ਨ ਜਾਰੀ ਹੈ। ਵਿਰੋਧ ਪ੍ਰਦਰਸ਼ਨ ਨੂੰ ਵੇਖਦੇ ਹੋਏ ਦਿੱਲੀ ‘ਚ ਏਅਰਟੈਲ ਨੇ ਸਰਕਾਰ ਦੇ ਹੁਕਮ ‘ਤੇ ਕੁਝ ਇਲਾਕਿਆਂ ‘ਚ ਮੋਬਾਈਲ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਹੈ।

ਸੂਤਰਾਂ ਮੁਤਾਬਕ ਦਿੱਲੀ ਦੇ ਕੁਝ ਇਲਾਕਿਆਂ ‘ਚ ਮੋਬਾਈਲ ਦੇ ਨਾਲ-ਨਾਲ ਫੋਨ ਤੇ ਐਸਐਮਐੈਸ ਸੇਵਾ ਨੂੰ ਰੋਕ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਲਗਾਤਾਰ ਹੋ ਰਹੇ ਪ੍ਰਦਰਸ਼ਨ ਕਰਕੇ ਇਹ ਫੈਸਲਾ ਲਿਆ ਗਿਆ ਹੈ ਜਿਸ ਨੂੰ ਹਾਲਾਤ ਵੇਖ ਫੇਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।



ਕਾਲਿੰਗ, ਐਸਐਮਐਸ ਤੇ ਮੋਬਾਇਲ ਇੰਟਰਨੈੱਟ ਸੇਵਾ ਬੰਦ ਕਰਨ ਨੂੰ ਲੈ ਕੇ ਟੈਲੀਕਾਮ ਕੰਪਨੀ ਏਅਰਟੈੱਲ ਨੇ ਮੈਸੇਜ ਜਾਰੀ ਕੀਤਾ ਹੈ। ਏਅਰਟੈੱਲ ਨੇ ਆਪਣੇ ਮੈਸੇਜ ‘ਚ ਕਿਹਾ, “ਸਰਕਾਰ ਦੇ ਹੁਕਮ ‘ਤੇ ਦਿੱਲੀ ਦੇ ਕੁਝ ਇਲਾਕਿਆਂ ‘ਚ ਕਾਲਿੰਗ, ਐਸਐਮਐਸ ਤੇ ਮੋਬਾਈਲ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ”।