ਚੰਡੀਗੜ੍ਹ: ਜੇਜੇਪੀ ਦੇ ਨੇਤਾ ਦੁਸ਼ਿਅੰਤ ਚੌਟਾਲਾ ਦੇ ਪਿਤਾ ਅਜੈ ਚੌਟਾਲਾ ਨੂੰ 14 ਦਿਨਾਂ ਦੀ ਮਿਆਦ ਲਈ ਫਰਲੋ ਮਿਲ ਗਈ ਹੈ। ਤਿਹਾੜ ਜੇਲ੍ਹ ਦੇ ਡੀਜੀ ਨੇ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਸਵੇਰੇ ਤਿਹਾੜ ਜੇਲ੍ਹ ਤੋਂ ਰਿਹਾ ਕੀਤਾ ਜਾਵੇਗਾ।


ਇਸ ਦੇ ਨਾਲ ਹੀ ਦੱਸ ਦਈਏ ਕਿ ਦੁਸ਼ਿਅੰਤ ਨੇ ਵਿਧਾਨ ਸਭਾ ਚੋਣਾਂ ‘ਚ 10 ਸੀਟਾਂ ‘ਤੇ ਕਬਜ਼ਾ ਕਰ ਸੂਬੇ ‘ਚ ਸਰਕਾਰ ਬਣਾਉਨ ਲਈ ਬੀਜੇਪੀ ਨੂੰ ਸਮੱਰਥਨ ਦਿੱਤਾ ਹੈ। ਨਾਲ ਹੀ ਦੁਸ਼ਿਅੰਤ ਨੇ ਸਾਫ਼ ਕੀਤਾ ਹੈ ਕਿ ਚੋਣ ਜਾਬਤਾ ਲੱਗੇ ਹੋਣ ਕਾਰਨ ਉਹ ਫਰੋਲ ‘ਤੇ ਨਹੀਂ ਆ ਪਾ ਰਹੇ ਸੀ। ਹਰਿਆਣਾ ਸਰਕਾਰ ਦਾ ਸਹੁੰ ਚੁੱਕ ਸਮਾਗਮ ਕੱਲ੍ਹ ਦੁਪਹਿਰ ਬਾਅਦ ਹੋਵੇਗਾ। ਦੁਸ਼ਿਅੰਤ ਨੇ ਆਪਣੀ ਪਾਰਟੀ ਦੀ ਸ਼ੁਰੂਆਤ ਮਈ ‘ਚ ਜੀਂਦ ‘ਚ ਜ਼ਿਮਨੀ ਚੋਣਾਂ ਦੌਰਾਨ ਕੀਤੀ ਸੀ।

ਅਜੈ ਚੌਟਾਲਾ ਹਰਿਆਣਾ ‘ਚ ਜੂਨੀਅਰ ਬੇਸਿਕ ਟ੍ਰੈਂਡ (ਜੇਬੀਟੀ) ਟੀਚਰ ਘੋਟਾਲਾ ਮਾਮਲੇ ‘ਚ ਜੇਲ੍ਹ ਗਏ ਸੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਈਨੇਲੋ ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਬੇਟੇ ਅਜੈ ਚੌਟਾਲਾ ਨੂੰ ਸੀਬੀਆਈ ਦੀ ਸਪੈਸ਼ਲ ਕੋਰਟ ਨੇ 10-10 ਸਾਲ ਦੀ ਸਜ਼ਾ ਸੁਣਾਈ ਸੀ। ਇਸ ਘੁਟਾਲੇ ‘ਚ ਕੁਲ 55 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਇਸ ਸਾਲ ਜੂਨ ‘ਚ ਤਿਹਾੜ ਜੇਲ੍ਹ ‘ਚ ਹੋਈ ਚੈਕਿੰਗ ਦੌਰਾਨ ਅਜੈ ਚੌਟਾਲਾ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਸੀ। ਇਸ ਦੌਰਾਨ ਵੀ ਅਜੇ ਕਾਫੀ ਸੁਰਖੀਆਂ ‘ਚ ਰਹੇ ਸੀ।