ਚੰਡੀਗੜ੍ਹ: ਹਰਿਆਣਾ ‘ਚ ਬੀਜੇਪੀ ਅਤੇ ਜੇਜੇਪੀ ਦੀ ਮਿਲੀਜੁਲੀ ਸਰਕਾਰ ਬਣੇਗੀ। ਚੰਡੀਗੜ੍ਹ ‘ਚ ਅੱਜ ਬੀਜੇਪੀ ਵਿਧਾਇਕ ਦਲ ਦੀ ਬੈਠਕ ਹੋਈ, ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਖੱਟਰ ਰਾਜਪਾਲ ਨੂੰ ਮਿਲਕੇ ਸਰਕਾਰ ਬਣਾਉਨ ਦਾ ਦਾਅਵਾ ਪੇਸ਼ ਕਰਨਗੇ। ਇਸ ਦੇ ਨਾਲ ਹੀ ਜਾਣਕਾਰੀ ਹੈ ਕਿ ਹਰਿਆਣਾ ਸਰਕਾਰ ਦਾ ਸੋਹੰ ਚੁੱਕ ਸਮਾਗਮ ਕੱਲ੍ਹ ਦੁਪਹਿਰ ਦੋ ਵਜੇ ਤੋਂ ਬਾਅਦ ਹੋਵੇਗਾ।

ਇਸ ਦੇ ਨਾਲ ਹੀ ਦਿੱਲੀ ਤੋਂ ਓਵਜ਼ਰਵਰ ਬਣ ਕੇ ਆਏ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਬੈਠਕ ‘ਚ ਐਲਾਨ ਕੀਤਾ ਸੀ ਮਨੋਹਰ ਲਾਲ ਖੱਟਰ ਨੂੰ ਸਰਵਸਮਤੀ ਨਾਲ ਬੀਜੇਪੀ ਵਿਧਾਇਕ ਦਲ ਦਾ ਨੇਤਾ ਬਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੈਠਕ ‘ਚ ਅਨਿਲ ਜੈਨ ਨੇ ਖੱਟਰ ਦੇ ਨਾਂ ਦਾ ਪ੍ਰਸਤਾਅ ਰੱਖੀਆ ਅਤੇ ਫੈਸਲੇ ਤੋਂ ਬਾਅਦ ਰਵੀਸ਼ੰਕਰ ਨੇ ਖੱਟਰ ਨੂੰ ਲੱਡੂ ਖੁਆਕੇ ਵਧਾਈ ਦਿੱਤੀ।

ਦੱਸ ਦਈਏ ਕਿ ਪਹਿਲਾਂ ਇੱਥੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੁਪਰਵਾਈਜ਼ਰ ਬਣ ਆਉਣਾ ਸੀ ਪਰ ਉਨ੍ਹਾਂ ਦੀ ਥਾਂ ਇੱਥੇ ਰਵੀਸ਼ੰਕਰ ਪਹੁੰਚੇ। ਇਸ ਦੇ ਨਾਲ ਇੱਥੇ ਭਾਜਪਾ ਦੇ ਮਹਾ ਸਕੱਤਰ ਅਰੁਣ ਜੈਨ ਵੀ ਮੌਜੂਦ ਰਹੇ। ਇਸ ਦੇ ਨਾਲ ਹੀ ਭਾਜਪਾ ਦੀ ਸਾਥੀ ਪਾਰਟੀ ਜੇਜੇਪੀ ਤੋਂ ਡਿਪਟੀ ਸੀਐਮ ਕੌਣ ਹੋਵੇਗਾ ਇਸ ‘ਤੇ ਫੈਸਲਾ ਆਉਣਾ ਅਜੇ ਬਾਕੀ ਹੈ।


ਵਿਧਾਇਕ ਦਲ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਕਿਹਾ, “ਵਿਧਇਕਾਂ ਨੇ ਸਹਿਮਤੀ ਨਾਲ ਮੈਨੂੰ ਨੇਤਾ ਚੁਆਿ ਹੈ, ਮੈਂ ਇਸ ਦੇ ਲਈ ਸਭ ਦਾ ਧੰਨਵਾਦ ਕਰਦਾ ਹਾਂ। ਜਿਸ ਤਰ੍ਹਾਂ ਮੈਂ ਪਿਛਲੇ ਪੰਜ ਸਾਲ ‘ਚ ਸਰਕਾਰ ਚਲਾਈ ਹੈ ਉਸੇ ਤਰ੍ਹਾਂ ਅਗਲੇ ਪੰਜ ਸਾਲ ਸਾਫ ਸੁਧਰੀ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਸੂਬੇ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ”।