ਨਵੀਂ ਦਿੱਲੀ: ਕੌਮੀ ਸੁਰੱਖਖਿਆ ਸਲਾਹਕਾਰ ਅਅਜੀਤ ਡੋਭਾਲ ਦਾ ਕਹਿਣਾ ਹੈ ਕਿ ਭਾਰਤ ਦੀ ਬਾਹਰੀ ਸੁਰੱਖਿਆ ਲਈ ਅਗਲੇ ਕੁਝ ਸਾਲਾਂ ਤਕ ਚੁਣੌਤੀ ਰਹੇਗੀ। ਪਰ ਅੰਦਰੂਨੀ ਸੁਰੱਖਿਆ ਨੂੰ ਲੈਕੇ ਹਾਲਾਤ ਕਾਫੀ ਬਿਹਤਰ ਹਨ। ਸ਼ਨੀਵਾਰ ਉਦਯੋਗ ਤੇ ਵਪਾਰ ਸੰਗਠਨ ਐਸੋਚੈਮ ਵੱਲੋਂ ਆਯੋਜਿਤ ਪਹਿਲੇ ਸਮਾਮੀ ਵਿਵੇਕਾਨੰਦ ਮੈਮੋਰੀਅਲ ਲੈਕਚਰ 'ਚ ਬੋਲਦੇ ਹੋਇਆਂ ਅਜੀਤ ਡੋਭਾਲ ਨੇ ਕਿਹਾ ਕਿ ਕੋਰੋਨਾ ਦੇ ਬਾਅਦ ਭਾਰਤ ਦੀ ਅਰਥ-ਵਿਵਸਥਾ ਪਟੜੀ 'ਤੇ ਪਰਤ ਰਹੀ ਹੈ।


ਡੋਭਾਲ ਨੇ ਕਿਹਾ ਕਿ ਕੋਰੋਨਾ ਨੇ ਕਈ ਖੇਤਰਾਂ 'ਚ ਨਵੇਂ ਮੌਕੇ ਵੀ ਖੋਲੇ ਹਨ ਤੇ ਉਦਯੋਗ ਜਗਤ ਨੂੰ ਇਸ ਮੌਕੇ ਦਾ ਲਾਭ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨੇ ਸਭ ਤੋਂ ਵੱਡਾ ਸਬਕ ਇਹ ਸਿਖਾਇਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਭਲਾ ਹੀ ਸਰਕਾਰ ਤੇ ਸਮਾਜ ਦਾ ਉਦੇਸ਼ ਹੋਣਾ ਚਾਹੀਦਾ ਹੈ। ਅਜੀਤ ਡੋਭਾਲ ਨੇ ਕਿਹਾ ਕਿ ਭਾਰਤ 'ਚ ਵਿਸ਼ਵ ਦਾ ਲੀਡਰ ਬਣਨ ਦੀ ਸਮਰੱਥਾ ਹੈ ਪਰ ਉਸ ਲਈ ਇਸ ਔਖੀ ਸਥਿਤੀ 'ਚ ਇਕਜੁੱਟ ਰਹਿਣ ਦੀ ਲੋੜ ਹੈ।


ਉਨ੍ਹਾਂ ਕਿਹਾ ਕਿ ਸਾਰੇ ਆਰਥਿਕ ਸੂਚਕਅੰਕ ਭਾਰਤੀ ਅਰਥਵਿਵਸਥਾ ਦੇ ਤੇਜ਼ੀ ਨਾਲ ਉੱਭਰਨ ਦਾ ਸੰਕੇਤ ਦੇ ਰਹੇ ਹਨ ਤੇ ਕੋਰੋਨਾ ਤੋਂ ਬਾਅਦ ਆਰਥਿਕ ਗਤੀਵਿਧੀਆਂ ਦੇ ਕੁਝ ਨਵੇਂ ਰਾਹ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਅੰਤਰ ਰਾਸ਼ਟਰੀ ਮੁਦਰਾ ਕੋਸ਼ ਨੇ ਇਸ ਸਾਲ ਭਾਰਤ ਦੀ ਆਰਥਿਕ ਵਿਕਾਸ ਦਰ 8 ਫੀਸਦ ਰਹਿਣ ਦੀ ਸੰਭਾਵਨਾ ਜਤਾਈ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ