ਨਵੀਂ ਦਿੱਲੀ: ਦੋ ਵਾਰ ਦੇ ਮੁੱਖ ਮੰਤਰੀ ਤੇ ਚਾਰਾ ਘੋਟਾਲੇ 'ਚ ਸਜ਼ਾ ਕੱਟ ਰਹੇ ਲਾਲੂ ਪ੍ਰਸਾਦ ਯਾਦਵ ਨੂੰ ਦੇਰ ਰਾਤ ਦਿੱਲੀ 'ਚ ਏਮਸ ਦੇ ਕਾਰਡੀਓ ਨਿਊਰੋ ਸੈਂਟਰ ਭਰਤੀ ਕਰਵਾ ਦਿੱਤਾ ਗਿਆ ਹੈ। ਏਮਸ ਦੇ ਡਾਕਟਰਾਂ ਦੀ ਇਕ ਟੀਮ ਬਣਾਈ ਗਈ ਹੈ ਜੋ ਉਨ੍ਹਾਂ ਦਾ ਇਲਾਜ ਕਰ ਰਹੀ ਹੈ। ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਸ਼ਨੀਵਾਰ ਰਾਤ ਰਾਂਚੀ ਦੇ ਰਿਮਸ ਹਸਪਤਾਲ ਤੋਂ ਦਿੱਲੀ ਏਅਰ ਐਂਬੂਲੇਂਸ ਰਾਹੀ ਲਿਆਂਦਾ ਗਿਆ।
ਲਾਲੂ ਯਾਦਵ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ, ਉਨ੍ਹਾਂ ਦੇ ਫੇਫੜਿਆਂ 'ਚ ਪਾਣੀ ਭਰਨ ਦੀ ਗੱਲ ਸਾਹਮਣੇ ਆ ਰਹੀ ਹੈ। ਰਿਮਸ ਦੇ ਡਾਕਟਰਾਂ ਨੇ ਲਾਲੂ ਯਾਦਵ ਨੂੰ ਨਿਮੋਨੀਆ ਹੋਣ ਦੀ ਪੁਸ਼ਟੀ ਵੀ ਕੀਤੀ ਹੈ। ਕਿਡਨੀ 25 ਫੀਸਦ ਹੀ ਕੰਮ ਕਰ ਰਹੀ ਹੈ। ਜਦੋਂ ਰਿਮਸ ਦੇ ਡਾਕਟਰਾਂ ਦੀ ਟੀਮ ਨੇ ਲਾਲੂ ਯਾਦਵ ਨੂੰ ਏਮਸ ਭੇਜਣ ਦਾ ਫੈਸਲਾ ਲਿਆ ਤਾਂ ਹਸਪਤਾਲ 'ਚ ਰਿਸ਼ਤੇਦਾਰਾਂ ਤੇ ਪਾਰਟੀ ਲੀਡਰਾਂ ਦੀ ਭੀੜ ਇਕੱਠੀ ਹੋ ਗਈ।
ਉਮਰ ਨੇ ਵਧਾਈ ਪਾਰਟੀ ਤੇ ਪਰਿਵਾਰ ਦੀ ਚਿੰਤਾ
2017 'ਚ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਹੋਈ ਸੀ। ਪਰ ਸਜ਼ਾ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਤੋਂ ਜੇਲ੍ਹ ਤੋਂ 6 ਸਤੰਬਰ, 2018 ਨੂੰ ਰਾਂਚੀ ਦੇ ਰਿਮਸ 'ਚ ਸ਼ਿਫਟ ਕਰ ਦਿੱਤਾ ਗਿਆ। ਉਦੋਂ ਤੋਂ ਲਗਾਤਾਰ ਉਨ੍ਹਾਂ ਦਾ ਰਿਮਸ 'ਚ ਇਲਾਜ ਚੱਲ ਰਿਹਾ ਸੀ।
ਵੀਰਵਾਰ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ। ਲਾਲੂ ਯਾਦਵ ਦੀ ਉਮਰ 75 ਸਾਲ ਤੋਂ ਜ਼ਿਆਦਾ ਹੋ ਚੁੱਕੀ ਹੈ। ਅਜਿਹੇ 'ਚ ਉਨ੍ਹਾਂ ਦੀ ਬਿਮਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ