ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਗਰੁੱਪ ਨਾਲ ਜੁੜੇ ਨੇਤਾ ਜੀਵਨ ਘੋਗਰੇ ਪਾਟਿਲ ਦੇ ਕਿਡਨੈਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਨੇਤਾ ਜੀਵਨ ਘੋਗਰੇ ਪਾਟਿਲ ਨੂੰ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਨਾਲ ਬੇਰਹਮੀ ਨਾਲ ਕੁੱਟਮਾਰ ਕੀਤੀ ਗਈ। ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਹੁਣ ਸਾਹਮਣੇ ਆ ਰਹੀ ਹੈ।

Continues below advertisement

ਇੰਝ ਗੱਡੀ ਤੋਂ ਕਿਡਨੈਪ ਕਰ ਲਿਆ.. 

ਇਹ ਮਾਮਲਾ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਨਾਲ ਸੰਬੰਧਿਤ ਹੈ। ਨਾਂਦੇੜ ਨਗਰ ਨਿਗਮ ਦੇ ਸਾਬਕਾ ਨੇਤਾ ਵਿਰੋਧੀ ਦਲ ਅਤੇ NCP ਅਜੀਤ ਪਵਾਰ ਗਰੁੱਪ ਦੇ ਨੇਤਾ ਜੀਵਨ ਘੋਗਰੇ ਪਾਟਿਲ ਨੂੰ ਕਥਿਤ ਤੌਰ ‘ਤੇ ਉਨ੍ਹਾਂ ਦੀ ਗੱਡੀ ਤੋਂ ਕਿਡਨੈਪ ਕਰ ਲਿਆ ਗਿਆ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਨੂੰ ਜ਼ਬਰਦਸਤੀ ਗੱਡੀ ‘ਚੋਂ ਲੈ ਜਾਇਆ ਗਿਆ। ਘੋਗਰੇ ਪਾਟਿਲ ਦਾ ਦੋਸ਼ ਹੈ ਕਿ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਕ ਹੋਰ ਥਾਂ ‘ਤੇ ਲੈ ਜਾ ਕੇ ਬੇਰਹਿਮੀ ਨਾਲ ਕੁੱਟਿਆ-ਮਾਰਿਆ ਗਿਆ।

Continues below advertisement

7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ

ਇਸ ਮਾਮਲੇ ਵਿੱਚ ਪੁਲਿਸ ਵੱਲੋਂ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੀਵਨ ਘੋਗਰੇ ਇਸ ਹਮਲੇ ਵਿੱਚ ਜ਼ਖ਼ਮੀ ਹੋ ਗਏ ਹਨ ਅਤੇ ਇਸ ਸਮੇਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਨਾਂਦੇੜ ਦੇਹਾਤੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਜੀਵਨ ਘੋਗਰੇ ਦੀ ਸ਼ਿਕਾਇਤ ਦੇ ਆਧਾਰ ‘ਤੇ 7 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਸਾਰੇ ਦੋਸ਼ੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਜੀਵਨ ਘੋਗਰੇ ਪਾਟਿਲ ਨੇ ਪ੍ਰਤਾਪ ਚਿਖਲੀਕਰ ‘ਤੇ ਗੰਭੀਰ ਦੋਸ਼ ਲਗਾਏ ਹਨ। ਨਾਂਦੇੜ ਮਿਊਂਸਿਪਲ ਕਾਰਪੋਰੇਸ਼ਨ ਦੇ ਸਾਬਕਾ ਵਿਰੋਧੀ ਨੇਤਾ ਜੀਵਨ ਘੋਗਰੇ ਪਾਟਿਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਡਨੈਪਿੰਗ ਮਿਊਂਸਿਪਲ ਕਾਰਪੋਰੇਸ਼ਨ ਦੇ ਸਾਬਕਾ ਵਿਰੋਧੀ ਨੇਤਾ ਪ੍ਰਤਾਪ ਪਾਟਿਲ ਚਿਖਲੀਕਰ ਦੇ ਕਹਿਣ ‘ਤੇ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਦੁਪਹਿਰ 11:30 ਤੋਂ 12:00 ਵਜੇ ਦੇ ਦਰਮਿਆਨ, ਜਦੋਂ ਉਹ ਆਪਣੇ ਘਰ ਤੋਂ ਕੰਮ ‘ਤੇ ਜਾ ਰਹੇ ਸਨ, ਤਾਂ ਹਾਡਕੋ ਪਾਣੀ ਦੀ ਟੈਂਕੀ ਕੋਲ ਉਨ੍ਹਾਂ ਦੀ ਕਾਰ ਰੋਕੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਜਬਰਦਸਤੀ ਦੂਜੀ ਕਾਰ ਵਿੱਚ ਬਿਠਾ ਕੇ ਕਿਸੇ ਅਣਜਾਣ ਥਾਂ ‘ਤੇ ਲੈ ਜਾਇਆ ਗਿਆ। ਉੱਥੇ 7 ਲੋਕਾਂ ਵੱਲੋਂ ਉਨ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ  ਕੀਤੀ ਗਈ, ਜਿਸ ਕਾਰਨ ਉਨ੍ਹਾਂ ਦੇ ਸਿਰ ‘ਤੇ ਗੰਭੀਰ ਸੱਟਾਂ ਆਈਆਂ। ਬਾਅਦ ਵਿੱਚ ਉਨ੍ਹਾਂ ਨੂੰ ਮੁਸਲਮਾਨਵਾੜੀ ਦੇ ਨੇੜੇ ਛੱਡ ਦਿੱਤਾ ਗਿਆ।

ਸਾਰੇ ਸੱਤੋਂ ਆਰੋਪੀਆਂ ਦੇ ਨਾਮ ਸਾਹਮਣੇ ਆ ਗਏ ਹਨ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਰੋਪੀ ਇਹ ਹਨ—

ਸ਼ੁਭਮ ਦੱਤਾ ਸੁਨੇਵਾਡ

ਰਾਹੁਲ ਮਾਰੋਤੀ ਦਸਰਵਾਡ

ਕੌਸਤੁਭ ਰਮੇਸ਼ ਰਣਵੀਰ

ਵਿਵੇਕ ਨਰਹਰੀ ਸੂਰਯਵੰਸ਼ੀ

ਮਾਧਵ ਬਾਲਾਜੀ ਵਾਘਮਾਰੇ

ਮੁਹੰਮਦ ਅਫ਼ਰੋਜ਼ ਫਕੀਰ (ਡਰਾਈਵਰ)

ਦੇਵਾਨੰਦ ਭੋਲੇ

ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।