ਮੁੰਬਈ: ਮਹਾਰਾਸ਼ਟਰ ਵਿੱਚ ਸਭ ਨੂੰ ਹੈਰਾਨ ਕਰਦਿਆਂ ਉਪ ਮੁੱਖ ਮੰਤਰੀ ਦੀ ਕਮਾਨ ਸੰਭਾਲਣ ਤੋਂ ਬਾਅਦ ਅਜੀਤ ਪਵਾਰ ਨੇ ਪਹਿਲੀ ਵਾਰ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ। ਅਸੀਂ ਇੱਕ ਸਥਿਰ ਸਰਕਾਰ ਦੇਵਾਂਗੇ ਜੋ ਮਹਾਰਾਸ਼ਟਰ ਦੇ ਵਿਕਾਸ ਲਈ ਸਖਤ ਮਿਹਨਤ ਕਰੇਗੀ।




ਅਜੀਤ ਪਵਾਰ ਨੇ ਟਵੀਟ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਨਿਤਿਨ ਗਡਕਰੀ, ਸਮ੍ਰਿਤੀ ਈਰਾਨੀ, ਨਿਰਮਲਾ ਸੀਤਾਰਮਨ, ਰਾਜਨਾਥ ਸਿੰਘ, ਪੀਯੂਸ਼ ਗੋਇਲ ਤੇ ਜੇਪੀ ਨੱਡਾ ਸਮੇਤ ਹੋਰ ਨੇਤਾਵਾਂ ਦਾ ਵੀ ਧੰਨਵਾਦ ਕੀਤਾ। ਇਨ੍ਹਾਂ ਸਾਰੇ ਨੇਤਾਵਾਂ ਨੇ ਸ਼ਨੀਵਾਰ ਨੂੰ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ ਸੀ। ਅਜੀਤ ਪਵਾਰ ਦੇ ਟਵੀਟ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਆਪਣੇ ਚਾਚੇ ਸ਼ਰਦ ਪਵਾਰ ਦੇ ਖੇਮੇ 'ਚ ਵਾਪਸ ਨਹੀਂ ਜਾਣਗੇ।




ਅਜੀਤ ਪਵਾਰ ਨੇ ਆਪਣਾ ਟਵਿੱਟਰ ਦੀ ਬਾਇਓ ਵੀ ਬਦਲ ਦਿੱਤੀ ਹੈ। ਉਨ੍ਹਾਂ ਆਪਣੀ ਬਾਇਓ ਵਿੱਚ ਡਿਪਟੀ ਸੀਐਮ ਤੇ ਐਨਸੀਪੀ ਨੇਤਾ ਲਿਖਿਆ ਹੈ। ਕੁਝ ਸਮਾਂ ਇਸ ਵਿੱਚ ਪਹਿਲਾ ਸਾਬਕਾ ਉਪ ਮੁੱਖ ਮੰਤਰੀ ਤੇ ਐਨਸੀਪੀ ਨੇਤਾ ਲਿਖਿਆ ਹੁੰਦਾ ਸੀ। ਇਸ ਤੋਂ ਪਹਿਲਾਂ ਸ਼ਰਦ ਪਵਾਰ ਦੇ ਨੇੜਲੇ ਨੇਤਾਵਾਂ ਨੇ ਸ਼ਨੀਵਾਰ ਨੂੰ ਤੇ ਅੱਜ ਫਿਰ ਅਜੀਤ ਪਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਨ੍ਹਾਂ ਦੇ ਟਵੀਟ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਆਪਣੇ ਸਟੈਂਡ 'ਤੇ ਕਾਇਮ ਹਨ ਤੇ ਚਾਚੇ ਸ਼ਰਦ ਪਵਾਰ ਨੂੰ ਚੁਣੌਤੀ ਦੇਣਗੇ।