ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਲੱਖਣ ਪਹਿਲਕਦਮੀ ਕਰਦਿਆਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ 'ਦਸਤਾਰ ਬੈਂਕ' ਸਥਾਪਤ ਕੀਤਾ ਹੈ। ਇਸ ਵਿੱਚ ਬੱਚੇ ਦਸਤਾਰ ਬੰਨ੍ਹਣਾ ਸਿੱਖਣਗੇ ਤੇ ਇਸ ਦੀ ਧਾਰਮਿਕ ਮਹੱਤਤਾ ਬਾਰੇ ਵੀ ਦੱਸਿਆ ਜਾਵੇਗਾ। ਇੱਥੇ ਮਾਮੂਲੀ ਕੀਮਤ 'ਤੇ ਦਸਤਾਰ ਉਪਲੱਬਧ ਕਰਨ ਦੇ ਨਾਲ-ਨਾਲ ਇਸ ਨੂੰ ਬੰਨ੍ਹਣਾ ਵੀ ਸਿਖਾਇਆ ਜਾ ਰਿਹਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਰਾਜਧਾਨੀ ਦਿੱਲੀ ਦਾ ਪਹਿਲਾ ਟਰਬਨ ਬੈਂਕ ਸਥਾਪਤ ਕੀਤਾ ਹੈ। ਇਸ ਬੈਂਕ ਵਿੱਚ, ਦਿੱਲੀ ਦੇ ਸਿੱਖ ਨੌਜਵਾਨਾਂ ਤੇ ਬੱਚਿਆਂ ਨੂੰ ਸਿਰਫ ਪੰਜਾਹ ਰੁਪਏ ਵਿੱਚ ਉਨ੍ਹਾਂ ਦੇ ਆਕਾਰ ਦੀ ਆਕਰਸ਼ਕ ਪੱਗ ਦਿੱਤੀ ਜਾ ਰਹੀ ਹੈ।
ਕਮੇਟੀ ਵੱਲੋਂ ਸਿੱਖ ਨੌਜਵਾਨਾਂ ਨੂੰ ਦਸਤਾਰ ਬੰਨ੍ਹਣ ਦੀ ਕਲਾ ਸਿਖਾਉਣ ਲਈ ਕਮੇਟੀ ਵੱਲੋਂ ਦੋ ਸਿੱਖ ਬੁੱਧੀਜੀਵੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਤਕਰੀਬਨ ਤਿੰਨ ਹਫ਼ਤੇ ਪਹਿਲਾਂ ਸ਼ੁਰੂ ਕੀਤੀ ਗਈ ਇਸ ਅਨੌਖੀ ਯੋਜਨਾ ਤਹਿਤ ਹੁਣ ਤੱਕ ਇੱਕ ਹਜ਼ਾਰ ਦੇ ਕਰੀਬ ਸਿੱਖ ਦਾਨੀ ਸੱਜਣਾਂ ਨੇ ਦਸਤਾਰ ਬੈਂਕ ਵਿੱਚ ਆਪਣਾ ਕਾਰਜ ਆਰੰਭ ਕਰ ਦਿੱਤਾ ਹੈ। ਦਸਤਾਰ ਦਾਨ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਵਿੱਚੋਂ ਲੋੜਵੰਦਾਂ ਨੂੰ 500 ਦੇ ਕਰੀਬ ਦਸਤਾਰ ਪੰਜਾਹ ਰੁਪਏ ਦੀ ਦਰ ਨਾਲ ਮੁਹੱਈਆ ਕਰਵਾਈ ਗਈ ਹੈ।